ਪੰਜਾਬ

punjab

ਇਸ ਸਕੂਲ ਵਿੱਚ ਹੋ ਰਿਹੈ ਧਰਮ ਦਾ ਪ੍ਰਚਾਰ

By

Published : Feb 4, 2019, 5:34 AM IST

ਸੋਨੀਪਤ: ਸਕੂਲਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ ਨਾ ਕਿ ਧਰਮ ਦਾ ਪਰ ਹਰਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਕੂਲ ਤੋਂ ਹੀ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਸੋਨੀਪਤ ਵਿੱਚ ਪੈਂਦਾ ਇਹ ਸਕੂਲ ਜੈਨ ਵਿੱਦਿਆ ਮੰਦਰ ਹੈ ਜਿੱਥੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਡਿਕਲੇਰੇਸ਼ਨ ਫ਼ਾਰਮ ਦੇ ਨਾਲ-ਨਾਲ ਇੱਕ ਅਜਿਹਾ ਫ਼ਾਰਮ ਵੀ ਦਿੱਤਾ ਜਾ ਰਿਹਾ ਹੈ ਜਿਸ 'ਤੇ ਜੈਨ ਧਰਮ ਅਪਣਾਉਣ ਬਾਰੇ ਲਿਖਿਆ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਫ਼ਾਰਮ 'ਤੇ ਲਿਖਿਆ ਗਿਆ ਹੈ ਕਿ ਉਹ ਜੈਨ ਧਰਮ ਵਿੱਚ ਭਰੋਸਾ ਰੱਖਦੇ ਹਨ ਜਿਸ ਤੋਂ ਬਾਅਦ ਫ਼ਾਰਮ 'ਤੇ ਵਿਦਿਆਰਥੀਆਂ ਦੇ ਹਸਤਾਖਰ ਹੋਣਗੇ ਅਤੇ ਸਕੂਲ ਨੇ ਵਿਦਿਆਰਥੀਆਂ ਨੂੰ ਇਸ 'ਤੇ ਹਸਤਾਖਰ ਕਰਨਾ ਜ਼ਰੂਰੀ ਕੀਤਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਹ ਫ਼ਾਰਮ ਵਾਇਰਲ ਹੋਣ ਤੋਂ ਬਾਅਦ ਸਕੂਲ ਦਾ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆ ਰਿਹਾ ਹੈ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਜਿਲੇ ਸਿੰਘ ਨੇ ਕਿਹਾ ਹੈ ਕਿ ਮੀਡੀਆ ਰਾਹੀਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਅਤੇ ਕੋਈ ਵੀ ਸਕੂਲ ਜੈਨ ਧਰਮ ਅਪਨਾਉਣ ਲਈ ਵਿਦਿਆਰਥੀਆਂ ਨੂੰ ਮਜਬੂਰ ਨਹੀਂ ਕਰ ਸਕਦਾ। ਕੋਈ ਵੀ ਸਕੂਲ ਅਜਿਹਾ ਕੋਈ ਫ਼ਾਰਮ ਅਪਲਾਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਸਕੂਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details