ਨਵੀਂ ਦਿੱਲੀ: 1984 ਦੇ ਸਿੱਖ ਦੰਗਾ ਪੀੜਤ ਅਤੇ ਸੱਜਣ ਕੁਮਾਰ ਦੇ ਖ਼ਿਲਾਫ਼ ਗਵਾਹ ਜਗਦੀਸ਼ ਕੌਰ ਅੱਜ ਦਿੱਲੀ ਦੇ ਪਾਰਲੀਮੈਂਟ ਥਾਣੇ ਵਿੱਚ ਪਹੁੰਚੀ। ਜਗਦੀਸ਼ ਕੌਰ ਨੇ ਥਾਣੇ ਵਿੱਚ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਖ਼ਿਲਾਫ਼ ਲਿਖਤ ਵਿੱਚ ਸ਼ਿਕਾਇਤ ਦਿੱਤੀ।
84 ਦੀ ਦੰਗਾ ਪੀੜਤ ਜਗਦੀਸ਼ ਕੌਰ ਨੇ ਰਾਜੀਵ ਗਾਂਧੀ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
1984 ਦੇ ਸਿੱਖ ਦੰਗਿਆਂ ਦੀ ਪੀੜਤ ਅੱਜ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਦਿੱਲੀ ਦੇ ਪਾਰਲੀਮੈਂਟ ਥਾਣਾ ਪਹੁੰਚੀ। ਇਸ ਦੌਰਾਨ ਜਗਦੀਸ਼ ਕੌਰ ਨੇ ਰਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਦੀ ਮੰਗ ਕੀਤੀ।
ਜਗਦੀਸ਼ ਕੌਰ
ਜਗਦੀਸ਼ ਕੌਰ ਨੇ ਕਿਹਾ ਕਿ ਅਜੇ ਤੱਕ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ ਅਤੇ ਕਾਂਗਰਸੀ ਨੇਤਾ ਅੱਜ ਵੀ ਇਸ ਮੁੱਦੇ 'ਤੇ ਘਟੀਆ ਬਿਆਨਬਾਜ਼ੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਆਗੂਆਂ 'ਤੇ ਕੋਈ ਐਕਸ਼ਨ ਲੈਣਗੇ। ਇਸਦੇ ਨਾਲ ਹੀ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ।
ਇਸਦੇ ਨਾਲ ਹੀ ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨਾਲ ਇਨਸਾਫ਼ ਨਾ ਹੋਇਆ ਅਤੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਨਾ ਲਿਆ ਗਿਆ ਤਾਂ ਉਹ ਆਤਮਹੱਤਿਆ ਕਰ ਲਏਗੀ।