ਪੰਜਾਬ

punjab

ETV Bharat / bharat

ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਚੀਨ ਦੇ ਕਾਰੋਬਾਰੀ ਜੈਕ ਮਾ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ - ਜੈਕ ਮਾ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਚੀਨੀ ਉਦਯੋਗਪਤੀ ਅਤੇ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਸੰਸਥਾਪਕ ਜੈਕ ਮਾ, ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

ਜੈਕ ਮਾ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
ਜੈਕ ਮਾ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

By

Published : Mar 10, 2020, 7:56 PM IST

ਨਵੀਂ ਦਿੱਲੀ: ਭਾਰਤੀ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਵੱਡੇ ਧਨਕੁਬੇਰ (ਅਮੀਰ) ਨਹੀਂ ਰਹੇ। ਚੀਨੀ ਉਦਯੋਗਪਤੀ ਅਤੇ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਸੰਸਥਾਪਕ ਜੈਕ ਮਾ, ਅੰਬਾਨੀ ਨੂੰ ਪਛਾੜਦਿਆਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।

ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਤੋਂ ਬਾਅਦ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਦੌਲਤ ਸੋਮਵਾਰ ਨੂੰ 5.8 ਅਰਬ ਡਾਲਰ ਘਟ ਕੇ 41.9 ਅਰਬ ਡਾਲਰ ਹੋ ਗਈ ਜਿਸ ਤੋਂ ਬਾਅਦ ਉਹ ਏਸ਼ੀਆ ਦੇ ਸਭ ਤੋਂ ਦੌਲਤਮੰਦ ਲੋਕਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੋਂ ਦੂਜੇ ਨੰਬਰ 'ਤੇ ਖਿਸਕ ਗਏ।

ਜੈਕ ਦੀ ਦੌਲਤ 2.6 ਅਰਬ ਡਾਲਰ ਤੋਂ ਵੀ ਜ਼ਿਆਦਾ

ਚੀਨ ਦੇ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਆ ਗਏ ਹਨ ਜਿਸ ਦੀ ਦੌਲਤ 44.5 ਅਰਬ ਡਾਲਰ (3.11 ਲੱਖ ਕਰੋੜ ਰੁਪਏ) ਹੈ, ਜੋ ਕਿ ਮੁਕੇਸ਼ ਅੰਬਾਨੀ ਦੀ ਦੌਲਤ ਨਾਲੋਂ 2.6 ਅਰਬ ਡਾਲਰ (18,200 ਕਰੋੜ ਰੁਪਏ) ਜ਼ਿਆਦਾ ਹੈ।

ਦੱਸ ਦਈਏ ਕਿ ਸੋਮਵਾਰ ਨੂੰ ਸਾਊਦੀ ਅਰਬ ਅਤੇ ਰੂਸ ਵਿਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹੋਈ ਲੜਾਈ ਕਾਰਨ ਕੌਮਾਂਤਰੀ ਬਾਜ਼ਾਰ ਵਿਚ 1991 ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਆਈ ਗਿਰਾਵਟ ਕਾਰਨ ਸੋਮਵਾਰ ਨੂੰ ਰਿਲਾਇੰਸ ਦਾ ਸਟਾਕ 12 ਫੀਸਦੀ ਤੋਂ ਵੀ ਜ਼ਿਆਦਾ ਹੇਠਾਂ ਡਿੱਗਿਆ, ਜੋ ਕਿ 2009 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ।

ABOUT THE AUTHOR

...view details