ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਤੀਜੀ ਵਾਰ ਸਰਕਾਰ ਬਣਾ ਲਈ ਹੈ। ਆਪ ਨੇ 70 ਸੀਟਾਂ ਵਿੱਚੋਂ 62 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਮਹਿਜ਼ 8 ਹੀ ਸੀਟਾਂ ਆਈਆਂ ਹਨ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਪਿਛਲੀਆਂ ਵੋਟਾਂ ਵਾਲੀ ਆਪਣੀ ਸਥਿਤੀ ਨੂੰ ਬਾ-ਇੱਜ਼ਤ ਕਾਇਮ ਰੱਖਿਆ ਹੈ।
21 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਰਾਜ ਕਰਨ ਦੇ ਸੁਪਨੇ ਉੱਤੇ ਕੇਜਰੀਵਾਲ ਨੇ ਮੁੜ ਤੋਂ ਝਾੜੂ ਫੇਰ ਦਿੱਤਾ ਹੈ। ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਢਾ ਦਾ ਬਿਆਨ ਸਾਹਮਣੇ ਆਇਆ ਹੈ, "ਪਾਰਟੀ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਫ਼ੈਸਲੇ ਨੂੰ ਸਵੀਕਾਰ ਕਰੀ ਹੈ ਅਤੇ ਉਹ ਇੱਕ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ, ਪਾਰਟੀ ਸੂਬੇ ਦੇ ਵਿਕਾਸ ਨਾਲ ਜੁੜੇ ਹੋਏ ਸਾਰੇ ਮੁੱਦਿਆਂ ਨੂੰ ਚੁੱਕੇਗੀ।"