ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਵਿਖੇ ਹੋਏ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਦੀ ਪਛਾਣ ਕੀਤੀ ਹੈ। ਇਸ ਗੋਲੀਬਾਰੀ 'ਚ ਇੱਕ ਪੰਜ ਸਾਲਾ ਬੱਚਾ ਅਤੇ ਇੱਕ ਸੀਆਰਪੀਐਫ ਜਵਾਨ ਮਾਰੇ ਗਏ ਸਨ।
CRPF ਦੇ ਜਵਾਨ ਤੇ 5 ਸਾਲਾ ਬੱਚੇ ਨੂੰ ਮਾਰਨ ਵਾਲੇ ਅੱਤਵਾਦੀ ਦੀ ਹੋਈ ਪਛਾਣ - ਸੀਆਰਪੀਐਫ ਜਵਾਨ
ਸ਼ੁੱਕਰਵਾਰ ਨੂੰ ਬਿਜਬੇਹਰਾ ਵਿਖੇ ਹੋਏ ਗੋਲੀਵਾਰੀ 'ਚ ਇੱਕ ਪੰਜ ਸਾਲਾ ਬੱਚਾ ਅਤੇ ਇੱਕ ਸੀਆਰਪੀਐਫ ਜਵਾਨ ਨੂੰ ਗੋਲੀ ਮਾਰਣ ਵਾਲੇ ਅੱਤਵਾਦੀ ਦੀ ਜੰਮੂ ਕਸ਼ਮੀਰ ਪੁਲਿਸ ਨੇ ਪਛਾਣ ਕਰ ਲਈ ਹੈ। ਪੁਲਿਸ ਨੇ ਉਸ ਦੇ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ।
ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਦੇ ਟਵੀਟ ਮੁਤਾਬਕ ਅੱਤਵਾਦੀ ਜ਼ਾਹਿਦ ਦਾਸ ਜੇਕੇਆਈਐਸ ਸੰਗਠਨ ਨਾਲ ਸਬੰਧਤ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ 'ਚ ਲਿਖਿਆ, "ਪੰਜ ਸਾਲਾ ਬੱਚਾ ਅਤੇ ਇੱਕ ਸੀਆਰਪੀਐਫ ਜਵਾਨ ਨੂੰ ਮਾਰਨ ਵਾਲੇ ਅੱਤਵਾਦੀ ਦੀ ਪਛਾਣ ਕੀਤੀ ਜਾ ਚੁੱਕੀ ਹੈ। ਜੇਕੇਆਈਐਸ ਸੰਗਠਨ ਦਾ ਇੱਕ ਅੱਤਵਾਦੀ ਜ਼ਾਹਿਦ ਦਾਸ ਬਿਜਬੇਹਰਾ ਵਿਖੇ ਹੋਏ ਹਮਲੇ 'ਚ ਸ਼ਾਮਲ ਪਾਇਆ ਗਿਆ ਹੈ। ਪੁਲਿਸ ਨੇ ਉਸ ਦੇ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ।"
ਬਿਜਬੇਹਰਾ ਵਿਖੇ ਪੁਲਿਸ ਪਾਰਟੀ 'ਤੇ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਫਾਇਰਿੰਗ ਕੀਤੀ, ਇਸ ਦੌਰਾਨ ਪੰਜ ਸਾਲਾ ਨਿਹਾਨ ਦੀ ਮੌਤ ਹੋ ਗਈ। ਹਮਲੇ ਵਿੱਚ ਇੱਕ ਸੀਆਰਪੀਐਫ ਜਵਾਨ ਵੀ ਸ਼ਹੀਦ ਹੋਇਆ ਹੈ, ਉਨ੍ਹਾਂ ਦੀ ਪਛਾਣ ਸ਼ਿਆਮਲ ਕੁਮਾਰ ਵਜੋਂ ਹੋਈ ਹੈ। ਵੇਰਵਿਆਂ ਅਨੁਸਾਰ ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦਾ ਵਸਨੀਕ ਨਿਹਾਨ ਆਪਣੇ ਪਿਤਾ ਨਾਲ ਬੱਸ ਅੱਡੇ 'ਤੇ ਫਸਿਆ ਸੀ, ਇਸ ਦੌਰਾਨ ਇੱਕ ਗੋਲੀ ਮਾਸੂਮ ਨੂੰ ਜਾ ਲੱਗੀ।