ਜੰਮੂ ਕਸ਼ਮੀਰ: ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸੋਪੋਰ ਜ਼ਿਲ੍ਹੇ ਦੇ ਇੱਕ ਬਗੀਚੇ ਵਿੱਚ ਅੱਤਵਾਦੀ ਠਿਕਾਣੇ ਨੂੰ ਨਸ਼ਟ ਕਰ ਦਿੱਤਾ ਹੈ। ਦੱਸਿਆ ਦਾ ਰਿਹਾ ਹੈ ਕਿ ਇਹ ਅੱਤਵਾਦੀ ਠਿਕਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਦ ਹੈਦਰ ਵੱਲੋਂ ਲੁਕਣ ਦੇ ਲਈ ਵਰਤਿਆ ਜਾ ਰਿਹਾ ਸੀ।
ਜੰਮੂ-ਕਸ਼ਮੀਰ: ਸੋਪੋਰ 'ਚ ਪੁਲਿਸ ਨੇ ਤਬਾਹ ਕੀਤੇ ਲਸ਼ਕਰ ਦੇ ਅੱਤਵਾਦੀ ਠਿਕਾਣੇ - terrorist hideout in Sopore
ਜੰਮੂ ਕਸ਼ਮੀਰ ਦੀ ਪੁਲਿਸ ਨੇ ਸੋਪੋਰ ਜ਼ਿਲ੍ਹੇ ਵਿੱਚ ਅੱਤਵਾਦੀ ਠਿਕਾਣੇ ਨੂੰ ਨਸ਼ਟ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਦਾ ਰਿਹਾ ਹੈ ਕਿ ਇਹ ਅੱਤਵਾਦੀ ਠਿਕਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਦ ਹੈਦਰ ਵੱਲੋਂ ਲੁੱਕਣ ਲਈ ਵਰਤਿਆ ਜਾ ਰਿਹਾ ਸੀ।
ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, '' ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸੋਪੋਰ ਆਰਚੇਡ ਵਿੱਚ ਅੱਤਵਾਦੀ ਠਿਕਾਣਿਆਂ 'ਤੇ ਛਾਪਾ ਮਾਰਿਆ ਤੇ ਉਸ ਨੂੰ ਨਸ਼ਟ ਕਰ ਦਿੱਤਾ। ਇਹ ਉਸੇ ਪਿੰਡ ਬਰਾਤ ਦੇ ਲਸ਼ਕਰ ਤੋਇਬਾ ਦੇ ਅੱਤਵਾਦੀ ਸਾਜਦ ਹੈਦਰ ਦਾ ਲੁਕਣ ਦਾ ਠਿਕਾਣਾ ਹੈ। ਇਹ ਬਾਗ ਹੈਦਰ ਦੇ ਮਾਮੇ ਦਾ ਹੈ।”
ਪੁਲਿਸ ਨੇ ਇਹ ਵੀ ਕਿਹਾ ਕਿ ਨਵੀਂ ਭਰਤੀ ਇਥੇ ਸਿਖਲਾਈ ਲਈ ਲਿਆਂਦੀ ਗਈ ਸੀ। ਪੁਲਿਸ ਮੁਤਾਬਕ ਇਹ ਉਹ ਠਿਕਾਣਾ ਹੈ, ਜਿੱਥੇ ਹੈਦਰ ਵੱਲੋਂ ਨਵੀਂ ਭਰਤੀਆਂ ਲਿਆ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਇਥੇ ਸਿਖਲਾਈ ਦਿੱਤੀ ਜਾਂਦੀ ਸੀ।
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਹੈਦਰ ਦੀ ਇੱਕ ਨਵੀਂ ਭਰਤੀ ਨੂੰ ਪੁਲਿਸ ਨੇ ਕੁੱਝ ਦਿਨ ਪਹਿਲਾਂ ਹੀ ਫੜ ਲਿਆ ਸੀ।