ਪੰਜਾਬ

punjab

ETV Bharat / bharat

ਹੰਦਵਾੜਾ 'ਚ CRPF 'ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਦੋ ਰਾਈਫਲਾਂ ਕੀਤੀਆਂ ਚੋਰੀ

ਉੱਤਰੀ ਕਸ਼ਮੀਰ ਦੇ ਹੰਦਵਾੜਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਉੱਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਦੋ ਰਾਈਫਲਾਂ ਚੋਰੀ ਕੀਤੀਆਂ। ਕੁਪਵਾੜਾ ਜ਼ਿਲੇ ਦੇ ਹੰਦਵਾੜਾ ਵਿਖੇ ਕਾਜ਼ੀਬਾਦ ਪਿੰਡ ਦੇ ਵੰਗਾਮ ਖੇਤਰ ਵਿੱਚ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਸ਼ਹੀਦ ਹੋ ਗਏ।

attacking CRPF
ਹੰਦਵਾੜਾ

By

Published : May 6, 2020, 8:37 AM IST

ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿਖੇ ਕਾਜ਼ੀਬਾਦ ਪਿੰਡ ਦੇ ਵੰਗਾਮ ਖੇਤਰ ਵਿੱਚ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਹੰਦਵਾੜਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਇੱਕ ਪਾਰਟੀ ਉੱਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀਆਂ ਨੇ ਦੋ ਰਾਈਫਲਾਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਤੀ।

ਸੀਆਰਪੀਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ, “ਹਥਿਆਰਾਂ ਨਾਲ ਲੈਸ ਅੱਤਵਾਦੀ ਮੌਕੇ ਤੋਂ ਭੱਜਣ ਤੋਂ ਪਹਿਲਾਂ ਸਾਡੇ ਮਾਰੇ ਗਏ ਜਵਾਨਾਂ ਦੇ ਦੋ ਹਥਿਆਰ ਚੋਰੀ ਕਰ ਕੇ ਲੈ ਗਏ ਸਨ।" ਉਨ੍ਹਾਂ ਕਿਹਾ ਕਿ ਮਾਮਲੇ ਦੀ ਅੰਦਰੂਨੀ ਜਾਂਚ ਜਾਰੀ ਹੈ।

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਕਾਜ਼ੀਬਾਦ ਪਿੰਡ ਦੇ ਵੰਗਮ ਖੇਤਰ ਵਿਚ ਇਕ ਦਿਨ ਬਾਅਦ ਹੋਏ ਅੱਤਵਾਦੀ ਹਮਲੇ ਵਿਚ ਸੀਆਰਪੀਐਫ ਦੇ ਤਿੰਨ ਜਵਾਨ ਮਾਰੇ ਗਏ, ਜਿਸ ਤੋਂ ਬਾਅਦ ਉਸੇ ਜ਼ਿਲ੍ਹੇ ਵਿਚ ਅੱਤਵਾਦੀਆਂ ਸਮੇਤ ਦੋ ਸੀਨੀਅਰ ਫੌਜ ਅਧਿਕਾਰੀਆਂ ਸਣੇ 5 ਸੁਰੱਖਿਆ ਕਰਮਚਾਰੀ ਮਾਰੇ ਗਏ।

ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ, ਇੱਕ 14 ਸਾਲਾ ਹਾਜੀ ਸ਼ਫੀ ਭੱਟ ਵੀ "ਕਰਾਸ ਫਾਇਰਿੰਗ" ਦੌਰਾਨ ਮਾਰਿਆ ਗਿਆ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਅੱਵਾਦੀਆਂ ਨੂੰ ਫੜਨ ਲਈ ਇੱਕ ਵਿਸ਼ਾਲ ਸਰਚ ਅਭਿਆਨ ਚਲਾਇਆ ਸੀ, ਪਰ ਖੇਤਰ ਦੇ ਆਲੇ ਦੁਆਲੇ ਦੇ ਬਾਗਾਂ ਦੀ ਸੰਘਣੀ ਖੇਤੀ ਦਾ ਫਾਇਦਾ ਉਠਾਇਆ ਅਤੇ ਉਹ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋਏ।"

ਇਹ ਵੀ ਪੜ੍ਹੋ:ਕੋਵਿਡ-19: ਅਮਰੀਕਾ 'ਚ ਪਿਛਲੇ 24 ਘੰਟਿਆਂ ਵਿੱਚ 2333 ਮੌਤਾਂ

ABOUT THE AUTHOR

...view details