ਪੰਜਾਬ

punjab

ETV Bharat / bharat

ਅੱਤਵਾਦ 'ਚ ਸ਼ਾਮਲ ਹੋਣ ਵਾਲੇ ਨਵੇਂ ਅੱਤਵਾਦੀਆਂ ਦਾ ਜੀਵਨ ਕਾਲ ਹੁਣ 1 ਤੋਂ 90 ਦਿਨ - Jammu and Kashmir Terrorists news

ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਅੱਤਵਾਦ ਵਿੱਚ ਸ਼ਾਮਲ ਹੋਏ ਨਵੇਂ ਅੱਤਵਾਦੀਆਂ ਦਾ ਜੀਵਨ ਕਾਲ ਹੁਣ ਇੱਕ ਤੋਂ 90 ਦਿਨ ਤੱਕ ਹੀ ਰਹਿ ਗਿਆ ਹੈ। ਅਗਸਤ ਦੀ ਸ਼ੁਰੂਆਤ ਤੱਕ ਕੁੱਲ 80 ਲੜਕੇ ਅੱਤਵਾਦੀ ਸਮੂਹਾਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 38 ਨੂੰ ਤਿੰਨ ਮਹੀਨਿਆਂ ਵਿੱਚ ਹੀ ਮਾਰ ਦਿੱਤਾ ਗਿਆ ਹੈ।

j and k dgp dilbag singh says life time of new terrorists after joining terrorism is now 1 to 90 days
ਅੱਤਵਾਦ 'ਚ ਸ਼ਾਮਲ ਹੋਣ ਵਾਲੇ ਨਵੇਂ ਅੱਤਵਾਦੀਆਂ ਦਾ ਜੀਵਨ ਕਾਲ ਹੁਣ 1 ਤੋਂ 90 ਦਿਨ

By

Published : Aug 24, 2020, 4:35 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਕਿਹਾ ਕਿ ਰਾਜ ਦੇ ਮੌਜੂਦਾ ਸੁਰੱਖਿਆ ਦ੍ਰਿਸ਼ ਵਿੱਚ ਅੱਤਵਾਦ ਵਿੱਚ ਸ਼ਾਮਲ ਹੋਏ ਨਵੇਂ ਅੱਤਵਾਦੀਆਂ ਦੀ ਜੀਵਨ ਕਾਲ ਹੁਣ ਇੱਕ ਤੋਂ 90 ਦਿਨ ਤੱਕ ਹੀ ਰਹਿ ਗਿਆ ਹੈ।

ਡੀਜੀਪੀ ਦੇ ਅਨੁਸਾਰ ਇਸ ਸਾਲ ਅਗਸਤ ਦੀ ਸ਼ੁਰੂਆਤ ਤੱਕ ਅੱਤਵਾਦੀ ਸਮੂਹਾਂ ਵਿੱਚ ਕੁਲ 80 ਲੜਕੇ ਸ਼ਾਮਲ ਹੋਏ ਹਨ ਅਤੇ ਇਨ੍ਹਾਂ ਵਿੱਚੋਂ 38 ਲੜਕੇ ਅੱਤਵਾਦੀ ਸਮੂਹ ਵਿੱਚ ਸ਼ਾਮਲ ਹੋਣ ਦੇ ਪਹਿਲੇ ਦਿਨ ਤੋਂ ਲੈ ਕੇ ਤਿੰਨ ਮਹੀਨਿਆਂ ਵਿੱਚ ਹੀ ਮਾਰੇ ਗਏ ਹਨ।

ਸਿੰਘ ਨੇ ਕਿਹਾ ਕਿ ਉਨ੍ਹਾਂ ਵਿੱਚੋਂ 22 ਨੂੰ ਫੜ ਲਿਆ ਗਿਆ ਹੈ ਕਿਉਂਕਿ ਉਹ ਕੁਝ ਮਾਮਲਿਆਂ ਵਿੱਚ ਸ਼ਾਮਲ ਸਨ ਅਤੇ 20 ਅੱਤਵਾਦੀ ਅਜੇ ਵੀ ਸਰਗਰਮ ਹਨ, ਜੋ ਸੁਰੱਖਿਆ ਬਲਾਂ ਦੇ ਰਾਡਾਰ ‘ਤੇ ਹਨ। ਸਿੰਘ ਦੇ ਅਨੁਸਾਰ, ਪੁਲਿਸ ਨੇ ਅੱਧੀ ਦਰਜਨ ਮੁਠਭੇੜ ਵਿੱਚ ਕਾਰਵਾਈਆਂ ਨੂੰ ਰੋਕ ਦਿੱਤਾ ਕਿਉਂਕਿ ਇਹ ਪਾਇਆ ਗਿਆ ਕਿ ਬੱਚੇ ਉਸ ਅਹਾਤੇ ਦੇ ਅੰਦਰ ਮੌਜੂਦ ਹਨ, ਜਿੱਥੇ ਅੱਤਵਾਦੀ ਲੁਕੇ ਹੋਏ ਹਨ।

ਉਸ ਨੇ ਕਿਹਾ, “ਕੁਝ ਮਾਮਲਿਆਂ ਵਿੱਚ ਅਸੀਂ ਅੱਤਵਾਦੀਆਂ ਦੇ ਪਰਿਵਾਰਾਂ ਨੂੰ 20 ਕਿਲੋਮੀਟਰ ਦੂਰ ਤੋਂ ਲੈ ਕੇ ਆਏ ਹਾਂ ਤਾਂ ਕਿ ਉਹ ਉਨ੍ਹਾਂ ਦੀ ਅਪੀਲ’ਤੇ ਆਤਮ ਸਮਰਪਣ ਕਰ ਸਕਣ। ਪੁਲਿਸ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਵਾਅਦਾ ਵੀ ਕੀਤਾ, ਪਰ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸਾਥੀਆਂ ਦੁਆਰਾ ਧਮਕੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ, "ਇਸ ਸਾਲ ਹੁਣ ਤੱਕ 26 ਘੁਸਪੈਠ ਦੀਆਂ ਘਟਨਾਵਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਪਿਛਲੇ ਸਾਲ ਜਨਵਰੀ ਤੋਂ ਜੁਲਾਈ ਤੱਕ ਅਜਿਹੇ ਮਾਮਲਿਆਂ ਦੀ ਗਿਣਤੀ ਇਸ ਨਾਲੋਂ ਦੁੱਗਣੀ ਸੀ। ਇਸ ਸਾਲ ਜੰਗਬੰਦੀ ਦੀ ਉਲੰਘਣਾ ਦੀ ਗਿਣਤੀ ਵਧ ਕੇ 487 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੰਗਬੰਦੀ ਦੀ ਉਲੰਘਣਾ ਦੀਆਂ 267 ਘਟਨਾਵਾਂ ਵਾਪਰੀਆਂ ਸਨ ਜੋ ਇਸ ਸਾਲ ਵੱਧ ਕੇ 487 ਹੋ ਗਈਆਂ ਹਨ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਵਿੱਚ 75 ਫੀਸਦੀ ਦਾ ਵਾਧਾ ਹੋਇਆ ਹੈ।

ABOUT THE AUTHOR

...view details