ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਦੇ ਮੁੱਦੇ 'ਤੇ ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਟਵੀਟ ਕਰ ਕਿਹਾ, "ਇਹ ਅਹੁਦੇ ਲਈ ਨਹੀਂ ਹੈ। ਇਹ ਮੇਰੇ ਦੇਸ਼ ਲਈ ਹੈ, ਜੋ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ।"
ਸੀਨੀਅਰ ਕਾਂਗਰਸੀ ਆਗੂ ਸਿੱਬਲ ਨੇ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਰਾਹੁਲ ਗਾਂਧੀ ਇੱਕ ਕਥਿਤ ਟਿੱਪਣੀ ਅਤੇ ਫਿਰ ਉਸ 'ਤੇ ਸਿੱਬਲ ਵੱਲੋਂ ਨਿਸ਼ਾਨਾ ਸਾਧੇ ਜਾਣ ਤੋਂ ਬਾਅਦ ਵਿਵਾਦ ਹੋ ਗਿਆ ਸੀ।
ਬਾਅਦ ਵਿੱਚ ਸਿੱਬਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਕਿ ਜੋ ਉਨ੍ਹਾਂ (ਰਾਹੁਲ) ਦੇ ਹਵਾਲੇ ਤੋਂ ਜੋ ਕਿਹਾ ਗਿਆ ਸੀ ਉਹ ਸਹੀ ਨਹੀਂ ਸੀ ਅਤੇ ਅਜਿਹੀ ਸਥਿਤੀ ਵਿੱਚ ਉਹ ਆਪਣਾ ਟਵੀਟ ਵਾਪਸ ਲੈਂਦੇ ਹਨ।
ਸਿੱਬਲ ਨੇ ਟਵੀਟ ਕੀਤਾ, "ਰਾਹੁਲ ਗਾਂਧੀ ਨੇ ਖ਼ੁਦ ਮੈਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਉਹ ਕਦੇ ਨਹੀਂ ਕਿਹਾ ਜੋ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ। ਅਜਿਹੇ ਵਿੱਚ ਮੈਂ ਆਪਣਾ ਟਵੀਟ ਵਾਪਸ ਲੈਂਦਾ ਹਾਂ।"
ਇਸ ਤੋਂ ਪਹਿਲਾਂ ਸਿੱਬਲ ਨੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਬੈਠਕ ਵਿੱਚ ਟਵੀਟ ਕਰਕੇ ਰਾਹੁਲ ਗਾਂਧੀ ਦੀਆਂ ਕਥਿਤ ਟਿੱਪਣੀਆਂ 'ਤੇ ਤੰਜ ਕਸਦਿਆਂ ਕਿਹਾ ਸੀ ਕਿ ਉਨ੍ਹਾਂ ਪਿਛਲੇ 30 ਸਾਲਾਂ ਵਿੱਚ ਭਾਜਪਾ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਦਿੱਤਾ, ਇਸ ਦੇ ਬਾਵਜੂਦ ਅਸੀਂ ਭਾਜਪਾ ਦੇ ਨਾਲ ਹਾਂ ਮਿਲੀਭੁਗਤ ਕਰ ਰਹੇ ਹਾਂ।"
ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਨੇ ਪੱਤਰ ਲਿਖਣ ਵਾਲੇ ਨੇਤਾਵਾਂ 'ਤੇ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ, ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੀਡਬਲਯੂਸੀ ਦੀ ਬੈਠਕ ਵਿੱਚ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ।