'ਧੰਨ ਨੇ ਤੰਨ ਨਾਲ ਸੇਵਾ'...ITBP ਦੇ ਜਵਾਨਾਂ ਦਾ ਅਮਰਨਾਥ ਰੂਟ 'ਤੇ ਸਫ਼ਾਈ ਅਭਿਆਨ - ਆਈਟੀਬੀਪੀ
ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਤਾਇਨਾਤ ਆਈਟੀਬੀਪੀ ਦੇ ਜਵਾਨ ਯਾਤਰੀਆਂ ਦੀ ਸੁਵਿਧਾ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਹੁਣ ਆਈਟੀਬੀਪੀ(Indo-Tibetan Border Police) ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ।
ITBP soldiers organise swachh abhiyan on amarnath route
ਬਾਲਟਾਲ: ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਅਮਰਨਾਥ ਜਾਣ ਵਾਲੇ ਯਾਤਰੀਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਅਜਿਹੇ 'ਚ ਯਾਤਰੀਆਂ ਦੀ ਸੁਰੱਖਿਆ ਲਈ ਆਈਟੀਬੀਪੀ ਦੇ ਜਵਾਨ ਤਾਇਨਾਤ ਹਨ। ਸੁਰੱਖਿਆ ਦੇ ਨਾਲ-ਨਾਲ ਇਹ ਜਵਾਨ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਕਰਨ ਚ ਵੀ ਮਦਦ ਕਰਦੇ ਹਨ। ਇਸੇ ਤਹਿਤ ਆਈਟੀਬੀਪੀ ਦੇ ਜਵਾਨਾਂ ਨੇ ਬਾਲਟਾਲ ਰੂਟ ਉੱਤੇ ਸਫ਼ਾਈ ਅਭਿਆਨ ਚਲਾਇਆ ਹੈ। ਰੂਟ ਉੱਤੇ ਕੂੜਾ, ਪਲਾਸਟਿਕ ਅਤੇ ਹੋਰ ਗੰਦਗੀ ਨੂੰ ਜਵਾਨਾਂ ਨੇ ਮਿਲਕੇ ਸਾਫ਼ ਕੀਤਾ ਹੈ।