ਉਤਰਾਖੰਡ: ਕੌਮਾਂਤਰੀ ਯੋਗ ਦਿਵਸ ਮੌਕੇ ਆਈਟੀਬੀਪੀ ਦੇ ਜਵਾਨਾਂ ਨੇ 14 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਵਸੂਧਾਰਾ ਗਲੇਸ਼ੀਅਰ 'ਤੇ ਯੋਗ ਕੀਤਾ। ਯੋਗ ਦਿਵਸ 'ਤੇ ਬਦਰੀਨਾਥ ਧਾਮ ਵਿੱਚ ਸਥਿਤ ਮਾਣਾ ਪਿੰਡ ਦੇ ਕੋਲ ਭਾਰਤ-ਚੀਨ ਸਰਹੱਦ 'ਤੇ ਤਾਇਨਾਤ ਆਈਟੀਬੀਪੀ ਦੇ ਜਵਾਨਾਂ ਨੇ 14 ਹਜ਼ਾਰ ਫ਼ੀਟ ਦੀ ਉੱਚਾਈ ਤੋਂ ਯੋਗ ਕੀਤਾ। ਇਸ ਦੇ ਨਾਲ ਹੀ ਯੋਗ ਕਰਨ ਵੇਲੇ ਸਮਾਜਿਰ ਦੂਰੀ ਦਾ ਖ਼ਾਸ ਧਿਆਨ ਰੱਖਿਆ ਗਿਆ।
ਕੌਮਾਂਤਰੀ ਯੋਗ ਦਿਵਸ: ਆਈਟੀਬੀਪੀ ਦੇ ਜਵਾਨਾਂ ਨੇ 14 ਹਜ਼ਾਰ ਫੁੱਟ ਦੀ ਉਚਾਈ 'ਤੇ ਕੀਤਾ ਯੋਗ - ਆਈਟੀਬੀਪੀ
ਕੌਮਾਂਤਰੀ ਯੋਗ ਦਿਵਸ ਮੌਕੇ ਆਈਟੀਬੀਪੀ ਦੇ ਜਵਾਨਾਂ ਨੇ 14 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਵਸੂਧਾਰਾ ਗਲੇਸ਼ੀਅਰ 'ਤੇ ਯੋਗ ਕੀਤਾ।
ਇਸ ਤੋਂ ਇਲਾਵਾ ਆਈਟੀਬੀਪੀ ਦੇ ਜਵਾਨਾਂ ਨੇ ਭਾਰਤੀ ਪਰਬਤਾਰੋਹੀ ਅਤੇ ਸਕੀਇੰਗ ਸਿਖਲਾਈ ਸੰਸਥਾ ਵੱਲੋਂ ਬਰਫਬਾਰੀ ਵਿੱਚ 9,500 ਫੁੱਟ ਦੀ ਉਚਾਈ 'ਤੇ ਯੋਗ ਕੀਤਾ। ਦੇਸ਼ ਦੇ ਆਖਰੀ ਪਿੰਡ ਮਾਣਾ ਤੋਂ ਪੰਜ ਕਿਲੋਮੀਟਰ ਦੂਰੀ 'ਤੇ ਸਥਿਤ ਵਸੂਧਾਰਾ ਗਲੇਸ਼ੀਅਰ ਵਿਚ, ਭਾਰਤੀ ਪਰਬਤਾਰੋਹੀ ਅਤੇ ਸਕੀਇੰਗ ਸਿਖਲਾਈ ਸੰਸਥਾ ਵੱਲੋਂ ਯੋਗ ਦਾ ਅਭਿਆਸ ਕੀਤਾ ਗਿਆ। ਦੇਸ਼ ਦੀ ਸਰਹੱਦ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਜਵਾਨ ਹੋਰ ਕਲਾਵਾਂ ਵਿੱਚ ਵੀ ਅੱਗੇ ਹਨ।
ਅੱਜ ਕੱਲ੍ਹ ਸਰਹੱਦੀ ਖੇਤਰ ਤੇ ਬਰਫੀਲੀਆਂ ਢਲਾਨਾਂ ਵਿਚਕਾਰ ਬਰਫ ਦੀਆਂ ਚੋਟੀਆਂ 'ਤੇ ਯੋਗ ਕਰਨਾ ਸੋਚਣ 'ਤੇ ਮਜਬੂਰ ਕਰ ਦਿੰਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਉੱਥੇ ਤਾਪਮਾਨ ਬਹੁਤ ਘੱਟ ਹੁੰਦਾ ਹੈ।