ਪੰਚਕੂਲਾ : ਵਿਸ਼ਵ ਵਾਤਾਵਰਣ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਥਾਵਾਂ ਉੱਤੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਈ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਪੰਚਕੂਲਾ ਵਿਖੇ ਆਈਟੀਬੀਪੀ ਦੇ ਡਿਜ਼ਾਸਟਰ ਮੈਨੇਜਮੈਂਟ ਟੀਮ ਦੇ ਜਵਾਨਾਂ ਵੱਲੋਂ ਘੱਗਰ ਨਦੀ ਦੀ ਸਫਾਈ ਕੀਤੀ ਗਈ।
ਵਰਲਡ ਇਨਵਾਇਰਮੈਂਟ ਤੇ ਆਈਟੀਬੀਪੀ ਡਿਜ਼ਾਸਟਰ ਮੈਨੇਜਮੈਂਟ ਪੰਚਕੂਲਾਂ ਨੇ ਘੱਗਰ ਨਦੀ ਕੀਤੀ ਸਾਫ - ਡਿਜਾਸਟਰ ਮੈਨੇਜਮੈਂਟ ਟੀਮ
ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਚਕੂਲਾ ਵਿਖੇ ਆਈਟੀਬੀਪੀ ਦੇ ਡਿਜ਼ਾਸਟਰ ਮੈਨੇਜਮੈਂਟ ਟੀਮ ਦੇ ਜਵਾਨਾਂ ਨੇ ਘੱਗਰ ਨਦੀ ਦੀ ਸਫਾਈ ਕੀਤੀ।
ਇਸ ਬਾਰੇ ਗੱਲ ਕਰਦੇ ਹੋਏ ਆਈਟੀਬੀਪੀ ਦੇ ਇੰਸਪੈਕਟਰ ਨਵੀਨ ਨੇ ਦੱਸਿਆ ਕਿ ਸਾਨੂੰ ਕੁਦਰਤੀ ਸਰੋਤਾਂ ਤੇ ਵਾਤਾਵਰਣ ਬਚਾਉਣ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਜੇਕਰ ਵਾਤਾਵਰਣ ਪ੍ਰਦੂਸ਼ਿਤ ਰਹੇਗਾ ਤਾਂ ਅਸੀਂ ਕਈ ਬਿਮਾਰੀਆਂ ਨਾਲ ਘਿਰ ਜਾਵਾਂਗੇ। ਉਨ੍ਹਾਂ ਕਿਹਾ ਕਿ ਆਈਟੀਬੀਪੀ ਦੀ ਟੀਮ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਘੱਗਰ ਨਦੀ ਨੂੰ ਸਾਫ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਹਰ ਹਫਤੇ ਦੇ ਸ਼ਨੀਵਾਰ ਨੂੰ ਆ ਕੇ ਨਦੀ ਦੀ ਸਫਾਈ ਕਰੇਗੀ ਤਾਂ ਜੋ ਵੱਧ ਤੋਂ ਵੱਧ ਕੁਦਰਤੀ ਸਰੋਤਾਂ ਦਾ ਬਚਾਅ ਕੀਤਾ ਜਾ ਸਕੇ।
ਕਮਾਂਡਰ ਸੁਰਿੰਦਰ ਸਿੰਘ ਖੱਤਰੀ ਨੇ ਕਿਹਾ ਕਿ ਘੱਗਰ ਨਦੀ ਦੇ ਨੇੜਲੇ ਇਲਾਕੇ ਦੀ ਸਾਫ-ਸਫਾਈ ਨੂੰ ਬਰਕਰਾਰ ਰੱਖਣ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਅਸੀਂ ਨਦੀ ਦੇ ਕਿਨਾਰੇ ਰੁੱਖ ਲਗਾਵਾਂਗੇ। ਉਨ੍ਹਾਂ ਲੋਕਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਤੇ ਪ੍ਰਦੂਸ਼ਣ ਮੁਕਤ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਨੂੰ ਸਾਫ ਰੱਖਾਂਗੇ ਤਾਂ ਹੀ ਸਿਹਤਯਾਬ ਰਹਿ ਸਕਾਂਗੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵਾਤਾਵਰਣ ਸਫਾਈ ਵਰਗੇ ਸਮਾਜ ਸੇਵੀ ਕੰਮਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ।