ਨਵੀਂ ਦਿੱਲੀ: ਆਬਕਾਰੀ ਵਿਭਾਗ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ ਬੇਨਾਮੀ ਜਾਇਦਾਦ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਦਿੱਲੀ ਵਿੱਚ ਸਥਿਤ 300 ਕਰੋੜ ਦੀ ਬੇਨਾਮੀ ਜਾਇਦਾਦ ਅਤੇ 4 ਕਰੋੜ ਡਾਲਰ ਦੀ ਐੱਫਡੀਆਈ ਰਾਸ਼ੀ ਨੂੰ ਜ਼ਬਤ ਕੀਤਾ ਹੈ।
ਆਬਕਾਰੀ ਵਿਭਾਗ ਦੀ CM ਕਮਲਨਾਥ ਦੇ ਭਾਂਜੇ 'ਤੇ ਕਾਰਵਾਈ, ਜ਼ਬਤ ਕੀਤੀ ਕਰੋੜਾਂ ਦੀ ਬੇਨਾਮੀ ਰਾਸ਼ੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਂਜੇ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਉਨ੍ਹਾਂ ਦੀ ਕਈ ਕਰੋੜ ਦੀ ਬੇਨਾਮੀ ਰਾਸ਼ੀ ਅਤੇ ਜਾਇਦਾਦ ਨੂੰ ਜ਼ਬਤ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ 300 ਕਰੋੜ ਦਾ ਆਲੀਸ਼ਾਨ ਮਕਾਨ, ਜੋ ਕਿ ਦਿੱਲੀ ਵਿੱਚ ਏਪੀਜੇ ਅਬਦੁਲ ਕਲਾਮ ਰੋਡ 'ਤੇ ਸਥਿਤ ਹੈ, ਉਸ ਨੂੂੰ ਵੀ ਅਟੈਚ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜਾਇਦਾਦ ਮੋਜ਼ਰ ਬੇਅਰ ਗਰੁੱਪ ਦੀ ਇੱਕ ਕੰਪਨੀ ਦੇ ਨਾਂਅ 'ਤੇ ਹੈ ਜਿਸ ਦੇ ਮਾਲਕ ਰਤੁਲ ਪੁਰੀ ਦੇ ਪਿਤਾ ਦੀਪਕ ਪੁਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ 4 ਕਰੋੜ ਦੀ ਐੱਫਡੀਆਈ ਰਾਸ਼ੀ ਸਮੇਤ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ।
ਰਵਿਦਾਸ ਮੰਦਿਰ ਮਾਮਲਾ: ਕੈਪਟਨ ਨੇ ਪੀਐਮ ਮੋਦੀ ਨੂੰ ਨਿੱਜੀ ਦਖ਼ਲ ਦੇਣ ਦੀ ਕੀਤੀ ਮੰਗ
ਇਹ ਸਾਰੀ ਰਾਸ਼ੀ ਰਤੁਲ ਪੁਰੀ ਅਤੇ ਦੀਪਕ ਪੁਰੀ ਦੇ ਖ਼ਿਲਾਫ ਮਾਮਲੇ ਨਾਲ ਜੁੜੀ ਹੈ। ਜ਼ਿਕਰਯੋਗ ਹੈ ਕਿ ਰਤੁਲ ਪੁਰੀ ਦੇ ਖ਼ਿਲਾਫ ਆਬਕਾਰੀ ਵਿਭਾਗ ਦੀ ਇਹ ਦੂਜੀ ਕਾਰਵਾਈ ਹੈ।