ਨਵੀਂ ਦਿੱਲੀ: ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬੁੱਧਵਾਰ ਨੂੰ ਇਸਰੋ ਦਾ PSLV C-48 ਰਾਕੇਟ ਲਾਂਚ ਕੀਤਾ ਜਾਵੇਗਾ। ਸ੍ਰੀਹਰਿਕੋਟਾ ਤੋਂ ਲਾਂਚ ਹੋਣ ਵਾਲਾ ਇਹ 75 ਵਾਂ ਮਿਸ਼ਨ ਵੀ ਹੋਵੇਗਾ।
ਸਰਹੱਦਾਂ ਦੀ ਨਿਗਰਾਨੀ ਲਈ ਇਸਰੋ ਅੱਜ ਕਰੇਗਾ PSLV C-48 ਸੈਟੇਲਾਈਟ ਲਾਂਚ - ਪੀਐਸਐਲਵੀ ਰਾਕੇਟ
ਇਸਰੋ ਦਾ ਪੀਐਸਐਲਵੀ ਰਾਕੇਟ ਬੁੱਧਵਾਰ ਨੂੰ ਲਾਂਚ ਕੀਤਾ ਜਾਵੇਗਾ। ਸ੍ਰੀਹਰਿਕੋਟਾ ਤੋਂ ਲਾਂਚ ਹੋਣ ਵਾਲਾ ਇਹ 75 ਵਾਂ ਮਿਸ਼ਨ ਵੀ ਹੋਵੇਗਾ।
ਇਸ ਵਾਰ ਇਸਰੋ ਪੀਐਸਐਲਵੀ ਦੇ ਜ਼ਰੀਏ ਇਕੋ ਸਮੇਂ 10 ਸੈਟੇਲਾਈਟ ਅਸਮਾਨ 'ਤੇ ਭੇਜਣ ਜਾ ਰਿਹਾ ਹੈ। ਜਿਸ ਵਿੱਚ ਇੱਕ ਤਾਕਤਵਰ ਇਮੇਜਿੰਗ ਸੈਟੇਲਾਇਟ ਰੀਸੈਟ-2ਬੀਆਰ1 ਅਤੇ 9 ਵਿਦੇਸ਼ੀ ਸੈਟੇਲਾਇਟਸ ਸ਼ਾਮਲ ਹਨ। ਇਨ੍ਹਾਂ ਵਿੱਚ ਇਜ਼ਰਾਇਲ, ਇਟਲੀ ਜਾਪਾਨ ਦਾ ਇੱਕ-ਇੱਕ ਅਤੇ ਅਮਰੀਕਾ ਦੇ ਛੇ ਸੈਟੇਲਾਇਟ ਸ਼ਾਮਲ ਹੋਣਗੇ। ਇਮੇਜਿੰਗ ਸੈਟੇਲਾਇਟ ਭਾਰਤੀ ਸਰਹੱਦਾਂ ਦੀ ਨਿਗਰਾਨੀ ਵਿੱਚ ਫ਼ੌਜ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਇਸਰੋ ਦਾ ਆਰਆਈਐਸਏਟੀ -2BR1 ਵਿੱਚ ਨਿਗਰਾਨੀ ਲਈ ਲਗਿਆ ਸੈਟੇਲਾਇਟ ਕੈਮਰਾ ਹਾਈ ਰੈਜ਼ੋਲਿਯੂਸ਼ਨ ਵਾਲੀਆਂ ਸਾਫ਼ ਤਸਵੀਰਾਂ ਲੈ ਸਕਦਾ ਹੈ। ਇਸ ਦਾ ਵਜ਼ਨ 628 ਕਿਲੋਗ੍ਰਾਮ ਹੈ ਤੇ ਇਸ ਸੈਟੇਲਾਇਟ ਦੀ ਮਿਸ਼ਨ ਮਿਆਦ 5 ਸਾਲ ਹੋਵੇਗੀ। ਇਹ ਦਿਨ ਤੇ ਰਾਤ ਦੇ ਨਾਲ ਹੀ ਹਰੇਕ ਮੌਸਮ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ। ਇਹ ਰਾਕੇਟ ਸਾਰੇ 10 ਸੈਟੇਲਾਇਟਸ ਨੂੰ 576 ਕਿਲੋਮੀਟਰ ਉੱਤੇ ਪੁਲਾੜ ਦੇ ਪੰਧ ਵਿੱਚ ਸਥਾਪਤ ਕਰੇਗਾ।