ਸੁੰਦਰਨਗਰ : ਜ਼ਿਲ੍ਹਾ ਮੰਡੀ ਦੇ ਨੇਰਚੌਂਕ ਲਾਲ ਬਹਾਦੁਰ ਸ਼ਾਸਤਰੀ ਮੈਡੀਕਲ ਕਾਲੇਜ ਵਿੱਚ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਡਾਕਟਰਾਂ ਨੇ ਇੱਕ ਵਿਅਕਤੀ ਦੇ ਢਿੱਡ ਚੋਂ ਨਿਕਲੇ 8 ਚਮਚ, 1 ਚਾਕੂ ਅਤੇ 2 ਟੂਥਬਰਸ਼ ,ਦੋ ਪੇਚਕਸ ਅਤੇ ਦਰਵਾਜ਼ੇ ਦੀ ਕੁੰਡੀ ਆਪਰੇਸ਼ਨ ਰਾਹੀਂ ਕੱਢੀ ਹੈ।
VIDEO: ਮਰੀਜ਼ ਦੇ ਢਿੱਡ 'ਚੋਂ ਨਿਕਲੇ ਚੱਮਚ, ਚਾਕੂ ਤੇ ਟੂਥਬਰਸ਼ - doctors team
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਲਾਲ ਬਹਾਦੁਰ ਸ਼ਾਸਤਰੀ ਮੈਡੀਕਲ ਕਾਲਜ ਵਿੱਚ ਡਾਕਟਰਾਂ ਨੇ ਆਪ੍ਰੇਸ਼ਨ ਰਾਹੀਂ ਇੱਕ ਵਿਅਕਤੀ ਦੇ ਢਿੱਡ 'ਚੋਂ 8 ਚੱਮਚ, 1 ਚਾਕੂ, 2 ਟੂਥਬਰਸ਼ ਅਤੇ ਦਰਵਾਜ਼ੇ ਦੀ ਕੁੱਡੀ ਕੱਢੀ ਹੈ। ਫਿਲਹਾਲ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਮਰੀਜ਼ ਦੀ ਪਛਾਣ 35 ਸਾਲਾਂ ਕਰਣ ਸੇਨ ਵਜੋਂ ਹੋਈ ਹੈ। ਮਰੀਜ਼ ਦੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾ ਕਰਣ ਪਿਛਲੇ 20 ਸਾਲਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਹੈ। ਕਰਣ ਪਰਿਵਾਰ ਵਾਲਿਆਂ ਦੇ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਦਾ ਸੀ। ਇੱਕ ਦਿਨ ਅਚਾਨਕ ਉਸ ਦੇ ਢਿੱਡ ਵਿੱਚ ਦਰਦ ਹੋਣ ਲੱਗ ਪਿਆ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਚੈਕਅਪ ਦੌਰਾਨ ਉਸ ਦੇ ਢਿੱਡ ਚ ਫੋੜੇ ਵਰਗਾ ਲਾਲ ਓਭਾਰ ਵੇਖਿਆ, ਦੂਜੇ ਦਿਨ ਉਹ ਜ਼ਖ਼ਮ ਹੋਰ ਗਹਿਰਾ ਹੋ ਗਿਆ। ਉਸ ਨੂੰ ਮੁੜ ਹਸਤਾਲ ਲਿਜਾਂਦਾ ਗਿਆ ਡਾਕਟਰ ਵੱਲੋਂ ਉਸ ਦੇ ਢਿੱਡ ਵਿੱਚ ਕੱਟ ਲਗਾਉਣ 'ਤੇ ਲੋਹੇ ਵਾਂਗ ਚੀਜ਼ ਵਿਖਾਈ ਦਿੱਤੀ। ਇਸ ਮਗਰੋਂ ਸਥਾਨਕ ਡਾਕਟਰ ਨੇ ਤੁਰੰਤ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਮੈਡੀਕਲ ਕਾਲਜ ਨੇਰਚੌਂਕ ਵਿਖੇ ਰੈਫ਼ਰ ਕੀਤਾ।
ਇੱਥੇ ਡਾਕਟਰਾਂ ਨੇ ਉਸ ਦਾ ਐਕਸ-ਰੇ ਕਰਵਾਇਆ। ਐਕਸ-ਰੇ ਵੇਖ ਕੇ ਡਾਕਟਰਾਂ ਦੀ ਟੀਮ ਹੈਰਾਨ ਰਹਿ ਗਈ। ਐਕਸ-ਰੇ ਮੁਤਾਬਕ ਮਰੀਜ਼ ਦੇ ਸਰੀਰ ਵਿੱਚ ਕਈ ਸਾਰੀ ਅਜੀਬ ਚੀਜਾਂ ਨਜ਼ਰ ਆ ਰਹੀਆਂ ਸਨ ਜਿਸ ਤੋਂ ਬਾਅਦ ਡਾਕਟਰਾਂ ਨੇ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ। 4 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਮਰੀਜ਼ ਦੇ ਢਿੱਡ ਚੋਂ 8 ਚੱਮਚ, 1 ਚਾਕੂ ਅਤੇ 2 ਟੂਥਬਰਸ਼ ,ਦਰਵਾਜ਼ੇ ਦੀ ਕੁੰਡੀ ਅਤੇ ਦੋ ਪੇਚਕਸ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ। ਫਿਲਹਾਲ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਮਰੀਜਾਂ ਵੱਲੋਂ ਸਿੱਕੇ, ਪਿਨ ਆਦਿ ਨਿਗਲੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਸ ਤਰ੍ਹਾਂ ਦਾ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ।