ਪੰਜਾਬ

punjab

ETV Bharat / bharat

'IRCTC ਨੇ ਆਪਣੀਆਂ ਤਿੰਨ ਨਿੱਜੀ ਟ੍ਰੇਨਾਂ ਦੀ ਬੁਕਿੰਗ 30 ਅਪ੍ਰੈਲ ਤੱਕ ਕੀਤੀ ਮੁਤਲਵੀ'

ਕੋਵਿਡ-19 ਦੇ ਮੱਦੇਨਜ਼ਰ, ਲਖਨਊ-ਦਿੱਲੀ, ਈਜੇਐਨ-ਐਨਡੀਐਲਐਸ-ਐਲਜੇਐਨ, ਅਹਿਮਦਾਬਾਦ-ਮੁੰਬਈ ਤੇਜਸ ਅਤੇ ਵਾਰਾਣਸੀ ਅਤੇ ਇੰਦੌਰ ਦਰਮਿਆਨ ਚੱਲਣ ਵਾਲੀ ਕਾਸ਼ੀ ਮਹਾਂਕਾਲ ਐਕਸਪ੍ਰੈਸ ਰੇਲਗੱਡੀ, ਯਾਤਰਾ ਦੀਆਂ ਤਾਰੀਖਾਂ ਲਈ 30 ਅਪ੍ਰੈਲ ਤੱਕ ਰੱਦ ਕੀਤੀ ਗਈ ਹੈ।

ਫ਼ੋਟੋ।
ਫ਼ੋਟੋ।

By

Published : Apr 8, 2020, 8:04 AM IST

ਨਵੀਂ ਦਿੱਲੀ: ਦੇਸ਼ ਵਿਚ ਤਿੰਨ ਨਿੱਜੀ ਰੇਲ ਗੱਡੀਆਂ ਚਲਾਉਣ ਵਾਲੀ ਰੇਲਵੇ ਦੀ ਸਹਾਇਕ ਕੰਪਨੀ ਆਈਆਰਸੀਟੀਸੀ ਨੇ 30 ਅਪ੍ਰੈਲ ਤੱਕ ਆਪਣੀਆਂ ਸੇਵਾਵਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ, ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਤਿੰਨ ਰੇਲ ਗੱਡੀਆਂ ਦੀ ਬੁਕਿੰਗ- ਵਾਰਾਣਸੀ-ਇੰਦੌਰ ਮਾਰਗ 'ਤੇ ਕਾਸ਼ੀ ਮਹਾਕਾਲ ਐਕਸਪ੍ਰੈਸ, ਲਖਨਊ-ਨਵੀਂ ਦਿੱਲੀ ਤੇਜਸ ਅਤੇ ਅਹਿਮਦਾਬਾਦ-ਮੁੰਬਈ ਤੇਜਸ ਨੂੰ ਪਹਿਲਾਂ 25 ਮਾਰਚ ਤੋਂ 14 ਅਪ੍ਰੈਲ ਦੇ ਵਿਚਕਾਰ ਦੇਸ਼-ਵਿਆਪੀ ਤਾਲਾਬੰਦੀ ਕਾਰਨ ਰੋਕਿਆ ਗਿਆ ਸੀ। ਕੋਰੋਨਾ ਵਾਇਰਸ ਸੰਕਟ ਅਤੇ ਤਾਲਾਬੰਦੀ ਦੀ ਮਿਆਦ ਦੇ ਬਾਅਦ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਦੀ ਇਜਾਜ਼ਤ ਸੀ।

ਅਧਿਕਾਰੀਆਂ ਨੇ ਕਿਹਾ ਕਿ 30 ਅਪ੍ਰੈਲ ਤੱਕ ਰੇਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਸੀ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ-ਦਿਨ ਵਧਦੇ ਜਾ ਰਹੇ ਹਨ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਯਾਤਰੀ ਜਿਨ੍ਹਾਂ ਨੇ ਇਸ ਮਿਆਦ ਦੇ ਦੌਰਾਨ ਟਿਕਟਾਂ ਬੁੱਕ ਕੀਤੀਆਂ ਹਨ ਉਨ੍ਹਾਂ ਨੂੰ ਪੂਰਾ ਰਿਫੰਡ ਮਿਲ ਜਾਵੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਤਿੰਨ ਹਫ਼ਤਿਆਂ ਦੇ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ। 21 ਦਿਨਾਂ ਦੀ ਤਾਲਾਬੰਦੀ ਦੌਰਾਨ, ਸਿਰਫ ਰੇਲਵੇ ਦਾ ਮਾਲ-ਮੋਰਚਾ ਹੀ ਦੇਸ਼ ਭਰ ਵਿਚ ਜ਼ਰੂਰੀ ਚੀਜ਼ਾਂ ਨੂੰ ਲਿਜਾਣ ਲਈ ਸਰਗਰਮ ਹੈ।

ABOUT THE AUTHOR

...view details