ਪੰਜਾਬ

punjab

ETV Bharat / bharat

IRCTC ਦੇ ਸੀਟ ਰਾਖਵਾਂਕਰਨ ਅਤੇ Wait listed ਟਿਕਟ ਬੁਕਿੰਗ ਨਿਯਮਾਂ ਬਾਰੇ ਜਾਣੋ - WL

ਯਾਤਰੀ ਬੁਕਿੰਗ ਟਿਕਟਾਂ ਨੂੰ ਇੱਕ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ, ਜਿਵੇਂ ਕਿ ਪੁਸ਼ਟੀ ਕੀਤੀ (ਪੂਰੀ ਸ਼ਰਤ), ਉਡੀਕ ਜਾਂ ਉਡੀਕ ਸੂਚੀ ਵਿੱਚ ਅਤੇ ਆਰਏਸੀ।

IRCTC ਦੇ ਸੀਟ ਰਾਖਵਾਂਕਰਨ ਅਤੇ Waitlsited ਟਿਕਟ ਬੁਕਿੰਗ ਨਿਯਮਾਂ ਬਾਰੇ ਜਾਣੋ

By

Published : Jul 1, 2019, 9:54 AM IST

Updated : Jul 1, 2019, 10:13 AM IST

ਨਵੀਂ ਦਿੱਲੀ : ਆਈਆਰਸੀਟੀਸੀ ਜਾਂ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ, ਹੁਣ ਯਾਤਰੀ ਆਪਣੇ ਸਫ਼ਰ ਲਈ ਟਿਕਟਾਂ ਨੂੰ ਭਾਰਤੀ ਰੇਲਵੇ ਦੀ ਬਾਂਹ ਈ-ਟਿਕਟਿੰਗ ਰਾਹੀਂ ਵੈਬਸਾਇਟ ਜਾਂ ਮੋਬਾਈਲ ਐੱਪ ਰਾਹੀਂ ਬੁੱਕ ਕਰ ਸਕਦੇ ਹਨ।

ਯਾਤਰੀਆਂ ਬੁਕਿੰਗ ਟਿਕਟਾਂ ਨੂੰ ਇੱਕ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ, ਜਿਵੇਂ ਕਿ ਪੁਸ਼ਟੀ (ਪੂਰੀ ਸ਼ਰਤ), ਉਡੀਕ ਜਾਂ ਉਡੀਕ-ਸੂਚੀ ਅਤੇ ਆਰਏਸੀ। ਜਦ ਸਾਰੀਆਂ ਸੀਟਾਂ ਦੀ ਵਿਕਰੀ ਹੋ ਜਾਂਦੀ ਹੈ ਤਾਂ ਭਾਰਤੀ ਰੇਲਵੇ ਆਰਏਸੀ ਦੀਆਂ ਸੀਟਾਂ ਨੂੰ ਰੇਲਵੇ ਦੇ ਰਾਖਵੇਂਕਰਨ ਲਈ ਜਾਰੀ ਕਰਦਾ ਹੈ। ਜਦੋਂ ਆਰਏਸੀ ਦੀਆਂ ਸਾਰੀਆਂ ਸੀਟਾਂ ਵਿੱਕ ਜਾਂਦੀਆਂ ਹਨ, ਉਡੀਕ ਸੂਚੀ ਦੀਆਂ ਟਿਕਟਾਂ ਨੂੰ ਜਾਰੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : 8 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਬਜਟ 'ਤੇ ਚਰਚਾ : ਵਿੱਤੀ ਮੰਤਰਾਲਾ

IRCTC ਦੇ ਆਰਏਸੀ ਅਤੇ ਉਡੀਕ ਸੂਚੀ ਟਿਕਟਾਂ ਸਬੰਧੀ 10 ਗੱਲਾਂ ਬਾਰੇ ਜਾਣੋ

1. ਜੇ ਯਾਤਰੀ ਦੇ ਸਟੇਟਸ ਨੂੰ WL ਵਜੋਂ ਦਰਸਾਇਆ ਜਾਂਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਯਾਤਰੀ ਦੀ ਸੀਟ ਉਡੀਕ ਵਿੱਚ ਹੈ।
2. ਜੇ ਯਾਤਰੀ ਦੇ ਟਿਕਟ ਸਟੇਟਸ ਨੂੰ ਆਰਏਸੀ ਵਜੋਂ ਦਰਸਾਇਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ Berth ਨੂੰ 2 ਆਰਏਸੀ ਦੇ ਟਿਕਟ ਧਾਰਕਾਂ ਲਈ 2 ਸੀਟਾਂ ਵਿੱਚ ਵੰਡਿਆ ਗਿਆ ਹੈ।
3. ਟਿਕਟਾਂ ਦਾ ਸਟੇਟਸ ਵੱਖ-ਵੱਖ ਕਾਰਨ ਕਰ ਕੇ ਵੱਖ ਹੋ ਸਕਦਾ ਹੈ। ਹੋਰ ਯਾਤਰੀਆਂ ਦੁਆਰਾ ਰੱਦ ਕੀਤੀ ਟਿਕਟ ਨਾਲ ਆਰਏਸੀ ਜਾਂ ਉਡੀਕ ਸੂਚੀ ਵਿੱਚ ਟਿਕਟ ਦੀ ਪੁਸ਼ਟੀ ਦੀ ਸੰਭਾਵਨਾ ਵੱਧ ਸਕਦੀ ਹੈ। ਜੇ ਅਲੱਗ-ਅਲੱਗ ਕੋਟਿਆਂ ਵਿੱਚ ਸੀਟਾਂ ਬੱਚ ਜਾਂਦੀਆਂ ਹਨ ਤਾਂ RAC/WL ਟਿਕਟਾਂ ਵਾਲਿਆਂ ਨੂੰ ਇਹ ਸੀਟਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ।
4. ਆਰਏਸੀ ਵਿੱਚ ਯਾਤਰੀ ਨੂੰ ਸਫ਼ਰ ਕਰਨ ਦੀ ਆਗਿਆ ਹੈ ਅਤੇ ਦੋ ਯਾਤਰੀ ਇੱਕੋ Berth ਨੂੰ ਸਾਂਝਾ ਕਰ ਸਕਦੇ ਹਨ।
5. ਜੇ ਟਿਕਟ ਦੀ ਪੁਸ਼ਟੀ ਵਾਲਾ ਯਾਤਰੀ ਟ੍ਰੇਨ ਵਿੱਚ ਸਫ਼ਰ ਨਹੀਂ ਕਰਦਾ ਤਾਂ ਪੂਰਾ ਬਰਥ IRCTC ਮੁਤਾਬਕ ਆਰਏਸੀ ਵਾਲੇ ਟਿਕਟ ਯਾਤਰੀ ਨੂੰ ਜਾਰੀ ਕੀਤਾ ਜਾ ਸਕਦਾ ਹੈ।
6. ਉਡੀਕ ਸੂਚੀ ਵਿੱਚ ਟਿਕਟ ਦੇ ਮਾਮਲੇ ਵਿੱਚ, ਟਿਕਟ ਤੇ 2 ਨੰਬਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਇੰਨ੍ਹਾਂ ਨੰਬਰਾਂ ਦਾ ਭਾਵ ਹੈ ਕਿ ਯਾਤਰੀ ਉਡੀਕ ਸੂਚੀ ਵਿੱਚ ਹੈ ਤੇ ਸੂਚੀ ਵਿੱਚ ਮੌਜੂਦਾ ਸਥਿਤੀ ਦਾ ਵੇਰਵਾ ਦਿੰਦਾ ਹੈ।
7. ਯਾਤਰੀ ਰੇਲ ਦੀਆਂ ਸੀਟਾਂ ਦੀ ਸੂਚੀ ਜਾਰੀ ਹੋਣ ਤੋਂ 30 ਮਿੰਟ ਪਹਿਲਾਂ ਆਰਏਸੀ ਆਨਲਾਇਨ ਟਿਕਟ ਨੂੰ ਕੈਂਸਲ ਕਰ ਸਕਦਾ ਹੈ। ਆਈਆਰਸੀਟੀਸੀ ਮੁਤਾਬਕ ਇਸ ਤੋਂ ਬਾਅਦ ਕੋਈ ਵੀ ਰਕਮ ਵਾਪਸ ਨਹੀਂ ਕੀਤੀ ਜਾਵੇਗੀ।
8. ਆਨਲਾਈਨ ਆਰਏਸੀ ਟਿਕਟ ਦੇ ਸਬੰਧ ਵਿੱਚ, ਜੇ ਰਿਜ਼ਰਵੇਸ਼ਨ ਦੀ ਤਿਆਰ ਹੋ ਗਈ ਹੈ ਤਾਂ ਰੀਫੰਡ ਲੈਣ ਲਈ ਟੀਡੀਆਰ (ਟਿਕਟ ਜਮ੍ਹਾਂ ਰਸੀਦ) ਦਾਇਰ ਕਰਨ ਦੀ ਜ਼ਰੂਰਤ ਹੈ।
9. ਸੂਚੀ ਤਿਆਰ ਹੋਣ ਤੋਂ ਬਾਅਦ ਜੋ ਯਾਤਰੀ ਉਡੀਕ ਸੂਚੀ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਉਨ੍ਹਾਂ ਦੇ ਨਾਵਾਂ ਨੂੰ ਕੱਢ ਦਿੱਤਾ ਜਾਵੇਗਾ ਅਤੇ ਸੂਚੀ ਵਿੱਚ ਨਹੀਂ ਦਰਸਾਏ ਜਾਣਗੇ। ਆਈਸੀਟੀਸੀ ਮੁਤਾਬਕ ਉਨ੍ਹਾਂ ਨੂੰ ਰੇਲ 'ਤੇ ਸਫ਼ਰ ਕਰਨ ਦੀ ਆਗਿਆ ਨਹੀਂ ਹੋਵੇਗੀ।
10. IRCTC ਵੱਲੋਂ ਸੂਚੀ ਤਿਆਰ ਕਰਨ ਤੋਂ ਬਾਅਦ ਉਡੀਕ ਸੂਚੀ ਦੇ ਯਾਤਰੀਆਂ ਦੀ ਕੈਂਸਲੇਸ਼ਨ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਰੀਫ਼ੰਡ ਨੂੰ ਆਨਲਾਈਨ ਯਾਤਰੀ ਦੇ ਖ਼ਾਤੇ ਵਿੱਚ ਵਾਪਸ ਪਾ ਦਿੱਤਾ ਜਾਂਦਾ ਹੈ।

Last Updated : Jul 1, 2019, 10:13 AM IST

ABOUT THE AUTHOR

...view details