ਪੰਜਾਬ

punjab

ETV Bharat / bharat

INX ਮੀਡੀਆ ਮਾਮਲਾ: ਪੀ ਚਿਦੰਬਰਮ ਨੂੰ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ - P Chidambaram case update

ਸੁਪਰੀਮ ਕੋਰਟ ਨੇ INX ਮੀਡੀਆ ਮਾਮਲੇ ਵਿੱਚ ਪੀ ਚਿਦੰਬਰਮ ਨੂੰ ਈਡੀ ਦੇ ਕੇਸ ਵਿੱਚ ਜ਼ਮਾਨਤ ਦਿੱਤੀ। ਸੀਬੀਆਈ ਨੇ ਵੀ ਪੀ ਚਿਦੰਬਰਮ ਵਿਰੁੱਧ ਕੇਸ ਦਰਜ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

inx media case, P Chidambaram bail plea
ਫ਼ੋਟੋ

By

Published : Dec 4, 2019, 11:37 AM IST

ਨਵੀਂ ਦਿੱਲੀ: INX ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਇਆ। ਫ਼ੈਸਲੇ ਦੌਰਾਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ 2 ਲੱਖ ਦਾ ਸਕਿਊਰਿਟੀ ਬਾਂਡ ਅਤੇ 2 ਲੱਖ ਦੇ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ।

ਪੀ ਚਿਦੰਬਰਮ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ, ਉਹ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।

ਕੋਰਟ ਨੇ ਕਿਹਾ ਕਿ, 'ਦਿੱਲੀ HC ਨੇ ਜ਼ੁਰਮ ਦੀ ਗੰਭੀਰਤਾ ਨਾਲ ਸੰਬੰਧਤ ਜ਼ਮਾਨਤ ਨੂੰ ਸਹੀ ਠਹਿਰਾਇਆ ਸੀ। ਹਾਲਾਂਕਿ, ਅਸੀਂ ਮਾਮਲੇ ਦੀ ਮੇਰਿਟ ਉੱਤੇ ਦਿੱਲੀ HC ਦੀਆਂ ਟਿੱਪਣੀਆਂ ਨੂੰ ਅਸਵੀਕਾਰ ਕਰਦੇ ਹਨ। ਵਰਤਮਾਨ ਸਥਿਤੀਆਂ ਵਿੱਚ ਅਸੀਂ ਸੀਲਬੰਦ ਕਵਰ ਦਸਤਾਵੇਜ਼ਾਂ ਨੂੰ ਖੋਲਣ ਵਿੱਚ ਰੁਝਾਨ ਨਹੀਂ ਰੱਖਦੇ, ਪਰ ਜਦੋਂ ਇਸ ਨੂੰ ਦਿੱਲੀ HC ਵਲੋਂ ਖੋਲ੍ਹਿਆਂ ਗਿਆ ਸੀ ਤਾਂ ਅਸੀਂ ਸੀਲਬੰਦ ਕਵਰ ਦੀ ਸੂਚਨਾ ਲੈ ਲਈ ਹੈ। ਪਹਿਲਾਂ ਜ਼ਮਾਨਤ ਲਈ ਮਨਾ ਕਰ ਦਿੱਤਾ ਸੀ ਅਤੇ ਪਟੀਸ਼ਨਕਰਤਾ 40 ਦਿਨਾਂ ਲਈ ਪੁਛਗਿਛ ਲਈ ਉਪਲਬਧ ਸੀ।'

ਦੱਸ ਦਈਏ ਕਿ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ ਨੂੰ 5 ਸਤੰਬਰ ਨੂੰ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਪਿਛਲੇ ਵੀਰਵਾਰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੌਰਾਨ ਈਡੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਅਤੇ ਉਹ ਸੁਰੱਖਿਆ ਹਟਾਉਣ ਦੀ ਉਡੀਕ ਕਰ ਰਹੇ ਹਨ। ਤਿੰਨ ਜੱਜਾਂ ਦੀ ਬੈਂਚ ਜਸਟਿਸ ਆਰ ਬਾਨੁਮਤੀ, ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਹਰਿਸ਼ਿਕੇਸ਼ ਰਾਏ ਫ਼ੈਸਲਾ ਸੁਣਾਇਆ।

ਇਹ ਵੀ ਪੜ੍ਹੋ: ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਅੱਜ

ABOUT THE AUTHOR

...view details