ਨਵੀਂ ਦਿੱਲੀ: ਆਈਐਨਐਕਸ ਮੀਡੀਆ ਘਪਲੇ ਮਾਮਲੇ ਨੂੰ ਦਿੱਲੀ ਦੀ ਤੇਹਾੜ ਜੇਲ੍ਹ ਵਿੱਚ ਕੈਦ ਆਰੋਪੀ ਸਾਬਕਾ ਕੇਂਦਰੀ ਵਿੱਤ ਮੰਤਰੀ ਨੇ ਇੱਕ ਨਵਾਂ ਪੱਤਾ ਖੇਡਿਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਦਿੱਲੀ ਦੀ ਹਾਈਕੋਰਟ ਵਿੱਚ ਅਰਜੀ ਦਾਖ਼ਲ ਕਰਵਾ ਕੇ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਦੀ ਧਾਰਾ 482 ਨੂੰ ਆਪਣਾ ਹਥਿਆਰ ਬਣਾਇਆ ਹੈ।
ਸੀਬੀਆਈ ਵੱਲੋਂ ਦਾਖ਼ਲ ਕੀਤੇ ਕੇਸ ਵਿੱਚ ਉਨ੍ਹਾਂ ਦਿੱਲੀ ਹਾਈਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਪਾਈ ਸੀ। ਇਸੇ ਹੀ ਮਾਮਲੇ ਵਿੱਚ ਆਪਣੀ ਨਿਆਂਇਕ ਹਿਰਾਸਤ ਨੂੰ ਲੈ ਕੇ ਦਿੱਤੇ ਗਏ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਹੈ।