ਪੰਜਾਬ

punjab

ETV Bharat / bharat

ਬਹਿਮਈ ਕਤਲਕਾਂਡ: ਮੁੱਖ ਗਵਾਹ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ - behmai case update

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਪੇਂਡੂ ਖੇਤਰ ਵਿੱਚ ਅੱਜ ਬਹੁ-ਚਰਚਿਤ ਬਹਿਮਈ ਕਤਲਕਾਂਡ ਵਿੱਚ ਅਦਾਲਤ ਫੈਸਲਾ ਸੁਣਾਵੇਗੀ। ਇਸ ਵਿੱਚ 35 ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਹੋਈ ਸੀ ਪਰ ਦੋਸ਼ ਸਿਰਫ਼ ਫੂਲਨ ਦੇਵੀ ਸਣੇ 6 ਜਣਿਆਂ ਉੱਤੇ ਹੀ ਤੈਅ ਹੋਏ ਸਨ।

behmai case update
ਫ਼ੋਟੋ

By

Published : Jan 6, 2020, 2:46 PM IST

ਉੱਤਰ ਪ੍ਰਦੇਸ਼: ਬਹੁ-ਚਰਚਿਤ ਬਹਿਮਈ ਕਤਲਕਾਂਡ ਵਾਪਰਨ ਦੇ 39 ਸਾਲਾਂ ਪਿੱਛੋਂ ਅਦਾਲਤ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਇਸ ਕਤਲਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ਦੇ ਮੁੱਖ ਗਵਾਹ ਜੰਟਰ ਸਿੰਘ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਇਸ ਮਾਮਲੇ ਦੇ ਮੁੱਖ ਗਵਾਹ ਜੰਟਰ ਸਿੰਘ ਨੇ ਈਟੀਵੀ ਭਾਰਤ ਨਾਲ ਖਸ ਗੱਲਬਾਤ ਕਰਦਿਆ ਕਿਹਾ ਕਿ ਇਸ ਮਾਮਲੇ ਵਿੱਚ 4 ਦੋਸ਼ੀ ਜ਼ਮਾਨਤ ਉੱਤੇ ਬਾਹਰ ਹਨ। 6 ਗਵਾਹਾਂ ਚੋਂ 4 ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 2 ਗਵਾਹ ਇਸ ਸਮੇਂ ਜਿਊਂਦੇ ਹਨ, ਜਿਨ੍ਹਾਂ ਚੋਂ ਇੱਕ ਜੇਲ੍ਹ ਵਿੱਚ ਹੈ।

ਉਨ੍ਹਾਂ ਦੱਸਿਆ ਕਿ ਮਾਨ ਸਿੰਘ ਤੇ ਵਿਸ਼ਵਨਾਥ ਮੁਲਜ਼ਮ ਫ਼ਰਾਰ ਚਲ ਰਹੇ ਹਨ, ਜੋ ਕਿ ਇਹ ਕਾਂਡ ਕਾਨਪੁਰ ਪੇਂਡੂ ਦੇ ਰਾਜਪੁਰ ਥਾਣਾ ਖੇਤਰ ਬੇਹਮਈ ਪਿੰਡ ਵਿੱਚ ਹੋਇਆ ਸੀ। 38 ਸਾਲਾਂ ਤੋਂ ਰਾਜਨੀਤਕ ਪਾਰਟੀਆਂ ਉਨ੍ਹਾਂ ਨੂੰ ਬਚਾਉਂਦੀਆਂ ਰਹੀਆਂ ਹਨ।

ਵੇਖੋ ਵੀਡੀਓ

ਇਹ ਹੈ ਮਾਮਲਾ

14 ਫ਼ਰਵਰੀ, 1981 ਨੂੰ ਡਾਕੂ ਫੂਲਨ ਦੇਵੀ ਨੇ ਪਿੰਡ ਬਹਿਮਈ ਉੱਤੇ ਹਮਲਾ ਕਰ ਕੇ 20 ਵਿਅਕਤੀਆਂ ਨੂੰ ਇੱਕ ਕਤਾਰ ’ਚ ਖੜ੍ਹੇ ਕਰ ਕੇ ਉਨ੍ਹਾਂ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ ਸੀ। ਇਸ ਮਾਮਲੇ ਦੀ ਸੁਣਵਾਈ ਡਕੈਤੀ ਸਪੇਸ਼ਲ ਕੋਰਟ ਵਿੱਚ ਹੋਵੇਗੀ।
ਇਸ ਵਿੱਚ 35 ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਹੋਈ ਸੀ ਪਰ ਦੋਸ਼ ਸਿਰਫ਼ ਫੂਲਨ ਦੇਵੀ ਸਮੇਤ 6 ਜਣਿਆਂ ਦੇ ਵਿਰੁੱਧ ਹੀ ਆਇਦ ਹੋਏ ਸਨ। ਉਨ੍ਹਾਂ ਵਿੱਚ ਸ਼ਿਆਮਬਾਬੂ, ਭੀਖਾ, ਵਿਸ਼ਵਨਾਥ, ਪੋਸ਼ਾ ਤੇ ਰਾਮ ਸਿੰਘ ਸ਼ਾਮਲ ਸਨ।

ਫੂਲਨ ਦੇਵੀ ਦੇ ਕਤਲ ਤੋਂ ਬਾਅਦ ਰਾਮ ਸਿੰਘ ਦੀ 13 ਫ਼ਰਵਰੀ, 2019 ਨੂੰ ਜੇਲ੍ਹ ‘ਚ ਹੀ ਮੌਤ ਹੋ ਗਈ ਸੀ। ਪੋਸ਼ਾ ਹਾਲੇ ਵੀ ਜੇਲ੍ਹ ‘ਚ ਬੰਦ ਹੈ, ਜਦ ਕਿ ਤਿੰਨ ਮੁਲਜ਼ਮ ਇਸ ਵੇਲੇ ਜ਼ਮਾਨਤ ‘ਤੇ ਚੱਲ ਰਹੇ ਹਨ। ਕੇਸ ਵਿੱਚ 6 ਗਵਾਹ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ ਹੁਣ ਦੋ ਹੀ ਜਿਊਂਦੇ ਹਨ।

ਫੂਲਨ ਦੇ ਪਿਤਾ ਦੀ 40 ਬਿੱਘੇ ਜ਼ਮੀਨ ‘ਤੇ ਚਾਚੇ ਨੇ ਕਬਜ਼ਾ ਕਰ ਲਿਆ ਸੀ। 11 ਸਾਲਾਂ ਦੀ ਉਮਰ ‘ਚ ਫੂਲਨ ਨੇ ਚਾਚੇ ਤੋਂ ਆਪਣੀ ਜ਼ਮੀਨ ਮੰਗੀ। ਇਸ ‘ਤੇ ਚਾਚੇ ਨੇ ਉਸ ਉੱਤੇ ਡਕੈਤੀ ਦਾ ਕੇਸ ਦਰਜ ਕਰਵਾ ਦਿੱਤਾ। ਫੂਲਨ ਨੂੰ ਜੇਲ੍ਹ ਜਾਣਾ ਪਿਆ।
ਉਹ ਜਦੋਂ ਜੇਲ੍ਹ ‘ਚੋਂ ਛੁੱਟੀ ਤਾਂ ਉਸ ਸਮੇਂ ਉਹ ਡਕੈਤਾਂ ਦੇ ਸੰਪਰਕ ਵਿੱਚ ਆ ਗਈ। ਇਸ ਤੋਂ ਬਾਅਦ ਦੂਜੇ ਗਿਰੋਹ ਦੇ ਲੋਕਾਂ ਨੇ ਫੂਲਨ ਦਾ ਸਮੂਹਕ ਜਬਰ-ਜਨਾਹ ਕੀਤਾ। ਇਸ ਦਾ ਬਦਲਾ ਲੈਣ ਲਈ ਫੂਲਨ ਨੇ ਬਹਿਮਈ ਦੇ 20 ਵਿਅਕਤੀਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ: ਪੀਯੂ 'ਚ ਚੱਲ ਰਹੇ ਪ੍ਰਦਰਸ਼ਨ ਵਿੱਚ ਮਾਹੌਲ ਖ਼ਰਾਬ ਹੋਣ ਦਾ ਡਰ: ਰਾਜਨੀਤਕ ਵਿਸ਼ਲੇਸ਼ਕ

ABOUT THE AUTHOR

...view details