ਨਵੀਂ ਦਿੱਲੀ: ਨਾਗਰਕਿਤਾ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਇੱਕ ਵਾਰ ਮੁੜ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲਖਨਊ ਵਿੱਚ ਮੋਬਾਇਲ ਇੰਟਰਨੈੱਟ ਅਤੇ ਮੈਸੇਜ਼ 'ਤੇ 27 ਦਸੰਬਰ ਨੂੰ ਵੀ ਰੋਕ ਲਾ ਦਿੱਤੀ ਹੈ।
ਸੂਬਾ ਸਰਕਾਰ ਨੇ ਲਖਨਊ ਵਿੱਚ ਬੀਐਸਐਨਐਲ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਦੇ ਇੰਟਰਨੈੱਟ ਅਤੇ ਮੈਸੇਜ਼ ਸੇਵਾਵਾਂ 'ਤੇ 27 ਦਸੰਬਰ ਨੂੰ ਵੀ ਰੋਕ ਲਾ ਦਿੱਤੀ ਹੈ।
ਜ਼ਿਕਰ ਕਰ ਦਈਏ ਕਿ 19 ਤੋਂ 21 ਦਸੰਬਰ ਦੇ ਦਰਿਆਮਨ ਸੂਬੇ ਦੇ ਕਈ ਇਲਾਕਿਆ ਵਿੱਚ ਹਿੰਸਾ ਹੋਈ ਸੀ ਜਿਸ ਵਿੱਚ 21 ਪ੍ਰਦਰਸ਼ਕਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੌਰਾਨ ਨਿੱਜੀ ਜਾਇਦਾਦ ਦਾ ਵੀ ਕਾਫੀ ਨੁਕਸਾਨ ਹੋਇਆ ਸੀ।