ਪੰਜਾਬ

punjab

ETV Bharat / bharat

ਮਹਿਲਾ ਸ਼ੂਟਰ ਨੇ ਖੂਨ ਨਾਲ ਚਿੱਠੀ ਲਿੱਖ ਕੇ ਕੀਤੀ ਅਪੀਲ, ਕਿਹਾ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਮੈਂ ਦਵਾਂਗੀ ਫਾਂਸੀ - ਨਿਸ਼ਾਨੇਬਾਜ਼ ਵਰਤੀਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਲਿੱਖੀ ਚਿੱਠੀ

ਕੌਮਾਂਤਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਖ਼ੂਨ ਨਾਲ ਪੱਤਰ ਲਿੱਖਿਆ ਹੈ। ਇਸ ਪੱਤਰ 'ਚ ਉਨ੍ਹਾਂ ਨੇ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਇੱਕ ਔਰਤ ਵੱਲੋਂ ਫਾਂਸੀ ਦੇਣ ਦੀ ਅਪੀਲ ਕੀਤੀ ਹੈ।

ਵਰਤੀਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਲਿੱਖੀ ਚਿੱਠੀ
ਵਰਤੀਕਾ ਸਿੰਘ ਨੇ ਗ੍ਰਹਿ ਮੰਤਰੀ ਨੂੰ ਲਿੱਖੀ ਚਿੱਠੀ

By

Published : Dec 15, 2019, 1:00 PM IST

ਨਵੀਂ ਦਿੱਲੀ: ਕੌਮਾਂਤਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਲਹੂ ਨਾਲ ਚਿੱਠੀ ਲਿੱਖੀ ਗਈ ਹੈ। ਇਸ 'ਚ ਉਨ੍ਹਾਂ ਨੇ ਖ਼ੁਦ ਵੱਲੋਂ ਨਿਰਭਯਾ ਮਾਮਲੇ ਦੇ ਦੋਸ਼ਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਮਹਿਲਾ ਸ਼ੂਟਰ ਨੇ ਖੂਨ ਨਾਲ ਲਿੱਖੀ ਚਿੱਠੀ

ਵਰਤੀਕਾ ਸਿੰਘ ਨੇ ਕਿਹਾ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਉਹ ਆਪਣੇ ਹੱਥਾਂ ਨਾਲ ਫਾਂਸੀ ਦੇਣਾ ਚਾਹੁੰਦੀ ਹੈ। ਅਜਿਹਾ ਕਰਨ ਨਾਲ ਦੇਸ਼ ਭਰ 'ਚ ਇਹ ਸੁਨੇਹਾ ਜਾਵੇਗਾ ਕਿ ਇੱਕ ਔਰਤ ਵੀ ਫਾਂਸੀ ਦੇ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਮਹਿਲਾ ਅਦਾਕਾਰਾ, ਸਾਂਸਦ ਅਤੇ ਹੋਰਨਾਂ ਵਰਗ ਦੀਆਂ ਮਹਿਲਾਵਾਂ ਉਨ੍ਹਾਂ ਦਾ ਸਮਰਥਨ ਕਰਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਨਾਲ ਸਮਾਜ 'ਚ ਤਬਦੀਲੀ ਆਵੇਗੀ ਅਤੇ ਮਹਿਲਾਵਾਂ ਪ੍ਰਤੀ ਅਪਰਾਧ ਘੱਟੇਗਾ।

ਹੋਰ ਪੜ੍ਹੋ : ਨਾਗਰਿਕਤਾ ਸੋਧ ਬਿੱਲ: ਬੰਗਾਲ 'ਚ ਵਿਰੋਧ ਪ੍ਰਦਰਸ਼ਨ ਜਾਰੀ, ਕਈ ਟ੍ਰੇਨਾਂ ਰੱਦ

ਜ਼ਿਕਰਯੋਗ ਹੈ ਕਿ ਵਿਨੈ, ਪੈਰਾ ਮੈਡੀਕਲ ਵਿਦਿਆਰਥੀ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਚਾਰ ਦੋਸ਼ੀਆਂ ਵਿਚੋਂ ਇੱਕ ਹੈ, ਉਸ ਨੇ ਫਾਂਸੀ ਤੋਂ ਮੁਆਫੀ ਲਈ ਰਾਸ਼ਟਰਪਤੀ ਨੂੰ ਅਰਜ਼ੀ ਦਿੱਤੀ ਸੀ। ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵਿਨੈ ਨੂੰ ਫਾਂਸੀ ਦੇਣ ਦਾ ਕੰਮ ਜਲਦੀ ਕੀਤਾ ਜਾ ਸਕਦਾ ਹੈ। 2012 ਵਿੱਚ ਵਾਪਰੇ ਇਸ ਬਲਾਤਕਾਰ ਦੇ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

ABOUT THE AUTHOR

...view details