ਹੈਦਰਾਬਾਦ: ਸਾਲਾਨਾ ਅੰਤਰਰਾਸ਼ਟਰੀ ਪੁਰਸ਼ ਦਿਵਸ ਵੀਰਵਾਰ ਨੂੰ ਭਾਰਤ ਸਮੇਤ 80 ਤੋਂ ਵੱਧ ਹੋਰ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ। ਇਹ ਦਿਨ ਪੁਰਸ਼ਾਂ ਨੂੰ ਵਿਤਕਰੇ, ਸ਼ੋਸ਼ਣ, ਪ੍ਰੇਸ਼ਾਨੀਆਂ, ਹਿੰਸਾ ਅਤੇ ਅਸਮਾਨਤਾ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਲਈ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਹਰ ਸਾਲ 19 ਨਵੰਬਰ ਨੂੰ ਪੁਰਸ਼ ਦਿਵਸ ਮਨਾਇਆ ਜਾਂਦਾ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਦਿੱਤੀ ਗਈ ਹੈ।
ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਮੁੱਖ ਉਦੇਸ਼ ਮਰਦਾਂ ਨੂੰ ਵਿਸ਼ਵ ਵਿੱਚ ਲਿਆਉਣ ਲਈ ਸਕਾਰਾਤਮਕ ਕਦਰਾਂ-ਕੀਮਤਾਂ ਨੂੰ ਦਰਸਾਉਣਾ ਹੈ, ਜੋ ਪੁਰਸ਼ ਪਛਾਣ ਦੇ ਵਿਹਾਰਕ ਪੱਖ ਨੂੰ ਉਤਸ਼ਾਹਤ ਕਰਦਾ ਹੈ ਅਤੇ ਉਸੇ ਸਮੇਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਦਾ ਹੈ ਜਿਸਦਾ ਮਰਦ ਅਤੇ ਮੁੰਡਿਆਂ ਦਾ ਸਾਹਮਣਾ ਕਰਦੇ ਹਨ। 2020 ਦੇ ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਥੀਮ "ਮਰਦਾਂ ਅਤੇ ਲੜਕਿਆਂ ਲਈ ਬਿਹਤਰ ਸਿਹਤ" ਸੈੱਟ ਕੀਤਾ ਗਿਆ ਹੈ, ਜੋ ਕਿ ਮਾਨਸਿਕ ਸਿਹਤ 'ਤੇ ਕੇਂਦ੍ਰਤ ਕਰਦਾ ਹੈ, ਲਿੰਗ ਸਬੰਧ ਸੁਧਾਰ, ਲਿੰਗ ਸਮਾਨਤਾ ਅਤੇ ਸਕਾਰਾਤਮਕ ਮਰਦ ਰੋਲ ਮਾਡਲਾਂ ਨੂੰ ਉਜਾਗਰ ਕਰਦਾ ਹੈ।
ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਇਤਿਹਾਸ
ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਉਦਘਾਟਨ 1992 ਵਿੱਚ ਥੌਮਸ ਓਸਟਰ ਦੁਆਰਾ ਕੀਤਾ ਗਿਆ ਸੀ। ਖੈਰ ਇਹ ਇੱਕ ਸਾਲ ਪਹਿਲਾਂ ਹੀ ਕਲਪਨਾ ਕੀਤੀ ਗਈ ਸੀ। 1999 ਵਿੱਚ 19 ਨਵੰਬਰ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਇਆ ਗਿਆ ਅਤੇ ਜਿਸਦਾ ਸਾਰਾ ਸਿਹਰਾ ਡਾ. ਜੇਰੋਮ ਤਿਲਕ ਸਿੰਘ ਨੂੰ ਜਾਂਦਾ ਹੈ। ਡਾ. ਤਿਲਕ ਸਿੰਘ ਨੇ ਆਪਣੇ ਪਿਤਾ ਦੇ ਜਨਮ ਦਿਨ ਦੇ ਦਿਨ 19 ਨਵੰਬਰ ਨੂੰ ਅੰਤਰ ਰਾਸ਼ਟਰੀ ਪੁਰਸ਼ ਦਿਵਸ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤਾਰੀਖ (1989) ਤੋਂ ਇੱਕ ਦਹਾਕੇ ਪਹਿਲਾਂ ਤ੍ਰਿਨੀਦਾਦ ਅਤੇ ਟੋਬੈਗੋ ਦੀ ਫੁੱਟਬਾਲ ਟੀਮ ਨੇ ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। ਡਾ. ਤਿਲਕ ਸਿੰਘ ਨੇ ਅੰਤਰਰਾਸ਼ਟਰੀ ਪੁਰਸ਼ ਦਿਵਸ ਨੂੰ ਵਿਸ਼ਵ ਪੱਧਰ ਦੇ ਮਰਦਾਂ ਅਤੇ ਮੁੰਡਿਆਂ ਨੂੰ ਪ੍ਰਭਾਵਤ ਕਰਨ ਵਾਲੇ ਮਸਲਿਆਂ ਬਾਰੇ ਸੋਚਣ ਲਈ ਇੱਕ ਦਿਨ ਵਜੋਂ ਉਤਸ਼ਾਹਿਤ ਕੀਤਾ। ਇਹ ਦਿਨ, ਜੋ ਹਰ ਸਾਲ 19 ਨਵੰਬਰ ਨੂੰ ਪੈਂਦਾ ਹੈ, ਬਹੁਤ ਖ਼ਾਸ ਹੁੰਦਾ ਹੈ, ਇਸ ਦਿਨ ਪੁਰਸ਼ਾਂ ਦੀ ਸਿਹਤ ਅਤੇ ਪੈਸੇ ਇਕੱਠੇ ਕਰਨ ਲਈ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਤੱਕ ਵਧਾ ਲੈਂਦੇ ਹਨ ਤੇ ਸ਼ੇਵ ਕਰਨ ਤੋਂ ਬਚਦੇ ਹਨ।
ਭਾਰਤ 'ਚ ਅੰਤਰਰਾਸ਼ਟਰੀ ਪੁਰਸ਼ ਦਿਵਸ
- ਅੰਤਰਰਾਸ਼ਟਰੀ ਪੁਰਸ਼ ਦਿਵਸ ਭਾਰਤ ਵਿੱਚ ਪਹਿਲੀ ਵਾਰ 2007 ਵਿੱਚ ਮਨਾਇਆ ਗਿਆ ਸੀ। ਉਸ ਸਮੇਂ ਤੋਂ, ਅੰਤਰਰਾਸ਼ਟਰੀ ਪੁਰਸ਼ ਦਿਵਸ ਹਰ ਸਾਲ 19 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆਂ ਭਰ ਦੇ ਮਰਦਾਂ ਨੂੰ ਸਮਰਪਿਤ ਹੈ। ਇਸ ਦਿਨ ਪੁਰਸ਼ਾਂ ਨੂੰ ਵਿਸ਼ੇਸ਼ ਮਹੱਤਵ ਦੇਣ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
- ਇਹ ਭਾਰਤ 'ਚ ਇੰਨਾ ਮਸ਼ਹੂਰ ਨਹੀਂ ਹੈ, ਪਰ ਹੌਲੀ ਹੌਲੀ ਇਸ ਦਿਨ ਨੂੰ ਮਨਾਉਣ ਦਾ ਜ਼ੋਰ ਫੜਨਾ ਸ਼ੁਰੂ ਹੋ ਗਿਆ ਹੈ। ਨਿਜੀ ਸੰਸਥਾਵਾਂ, ਐਨਜੀਓ ਅਤੇ ਸਿਵਲ ਸੁਸਾਇਟੀ ਲੋਕਾਂ ਨੂੰ ਪੁਰਸ਼ਾਂ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਉਤਸ਼ਾਹਤ ਕਰ ਰਹੀਆਂ ਹਨ।
- ਲਿੰਗ ਸਮਾਨਤਾ ਦੀ ਦੁਨੀਆ ਵਿੱਚ ਅੰਤਰਰਾਸ਼ਟਰੀ ਪੁਰਸ਼ ਦਿਵਸ ਦੀ ਮਹੱਤਤਾ
- ਇਹ ਦਿਨ ਸਮਾਜ, ਭਾਈਚਾਰੇ, ਪਰਿਵਾਰ, ਬੱਚਿਆਂ ਦੀ ਦੇਖਭਾਲ ਅਤੇ ਵਾਤਾਵਰਣ 'ਚ ਮਰਦਾਂ ਦੇ ਸਕਾਰਾਤਮਕ ਯੋਗਦਾਨ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ।
- ਮਰਦਾਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਕੇਂਦ੍ਰਤ ਕਰਨ ਲਈ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਅਧਿਆਤਮਕ ਦੇ ਸਾਰੇ ਪਹਿਲੂ ਸ਼ਾਮਿਲ ਕੀਤੇ ਗਏ ਹਨ।
- ਮਰਦਾਂ ਪ੍ਰਤੀ ਵਿਤਕਰੇ ਨੂੰ ਉਜਾਗਰ ਕਰਨ ਲਈ।
- ਲਿੰਗ ਸਬੰਧਾਂ 'ਚ ਸੁਧਾਰ ਕਰਨਾ ਅਤੇ ਲਿੰਗ ਬਰਾਬਰੀ ਨੂੰ ਉਤਸ਼ਾਹਤ ਕਰਨਾ।
- ਸਮਾਜਿਕ ਮੁੱਦਿਆਂ 'ਤੇ ਕੁਝ ਪ੍ਰਮੁੱਖ ਅੰਕੜੇ ਜਿਨ੍ਹਾਂ ਦਾ ਆਦਮੀ ਸਾਹਮਣਾ ਕਰਦੇ ਹਨ ਅਤੇ ਜਾਗਰੂਕਤਾ ਦੀ ਜ਼ਰੂਰਤ ਹੁੰਦੀ ਹੈ
ਮਰਦਾਂ ਦੇ ਖ਼ੁਦਕੁਸ਼ੀ ਦੇ ਕੇਸ
ਐਨਸੀਆਰਬੀ ਦੇ 2019 ਦੇ ਅੰਕੜਿਆਂ ਅਨੁਸਾਰ, ਹਰ 100 ਖ਼ੁਦਕੁਸ਼ੀਆਂ ਕਰਨ ਵਾਲਿਆਂ 'ਚੋਂ 70.2 ਮਰਦ ਅਤੇ 29.8 ਔਰਤਾਂ ਸਨ, ਐਨਸੀਆਰਬੀ ਪੁਲਿਸ ਦੇ ਕੇਸਾਂ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਜੋ ਮਰਦ ਪੀੜਤ ਸੀ ਉਨ੍ਹਾਂ 'ਚੋਂ 68.4% ਮਰਦ ਵਿਆਹੇ ਹੋਏ ਸਨ, ਜਦੋਂ ਕਿ ਔਰਤ ਪੀੜਤਾਂ ਦਾ ਇਹ ਅਨੁਪਾਤ 62.5 ਫ਼ੀਸਦੀ ਸੀ।