ਹੈਦਰਾਬਾਦ: 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ, ਪਰ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਸੀ। ਭਾਰਤ ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਸੀ। ਆਜ਼ਾਦੀ ਤੋਂ ਲਗਭਗ ਦੋ ਸਾਲਾਂ ਬਾਅਦ 26 ਜਨਵਰੀ 1949 ਨੂੰ ਇੰਤਜ਼ਾਰ ਖ਼ਤਮ ਹੋਇਆ ਜਦੋਂ ਸੰਵਿਧਾਨ ਸਭਾ ਨੇ ਨਵਾਂ ਸੰਵਿਧਾਨ ਤਿਆਰ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ। 2 ਸਾਲ, 11ਮਹੀਨੇ ਅਤੇ 18 ਦਿਨਾਂ ਬਾਅਦ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਨੂੰ 26 ਜਨਵਰੀ 1950 ਨੂੰ ਦੇਸ਼ 'ਚ ਲਾਗੂ ਕੀਤਾ ਗਿਆ ਸੀ।
ਜਾਣੋਂ ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ
ਭਾਰਤ 26 ਜਨਵਰੀ 2020 ਨੂੰ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।
ਗਣਤੰਤਰ ਦਿਵਸ ਨਾਲ ਜੁੜੇ ਕੁੱਝ ਗਣਤੰਤਰ ਦਿਵਸ ਨਾਲ ਜੁੜੇ ਕੁੱਝ ਰੋਚਕ ਤੱਥਾਂ 'ਤੇ ਇੱਕ ਨਜ਼ਰਰੋਚਕ ਤੱਥਾਂ 'ਤੇ ਇੱਕ ਨਜ਼ਰ
ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਨੇ ਦੋ ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ 'ਚ ਹੱਥੀ ਸੰਵਿਧਾਨ ਲਿੱਖਿਆ ਸੀ। ਉਸ ਸਮੇਂ ਇਸ ਕੰਮ 'ਚ ਟਾਈਪਿੰਗ ਜਾਂ ਪ੍ਰਿੰਟਿੰਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ।
ਗਣਤੰਤਰ ਦਿਵਸ ਨਾਲ ਜੁੜੇ ਹੋਰ ਦਿਲਚਸਪ ਤੱਥ
- 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਬੈਠਕ ਵਿੱਚ, ਡਾ.ਰਾਜਿੰਦਰ ਪ੍ਰਸਾਦ ਸਥਾਈ ਸਪੀਕਰ ਚੁਣੇ ਗਏ।
- ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਤ ਹੈ।
- ਭਾਰਤ ਵਿੱਚ ਦੋਹਰੀ ਨਾਗਰਿਕਤਾ ਦਾ ਕੋਈ ਪ੍ਰਬੰਧ ਨਹੀਂ ਹੈ।
- ਸੂਬੇ ਦਾ ਆਪਣਾ ਕੋਈ ਸੰਵਿਧਾਨ ਨਹੀਂ ਹੁੰਦਾ।
- ਭਾਰਤ ਦਾ ਕੋਈ ਅਧਿਕਾਰਤ ਧਰਮ ਨਹੀਂ ਹੈ।
- 1976 ਦੀ 42 ਵੀਂ ਸੋਧ ਨੇ ਪ੍ਰਸਿੱਧੀ ਸ਼ਬਦ ਨੂੰ ਧਰਮ ਨਿਰਪੱਖਤਾ ਨਾਲ ਜੋੜ ਦਿੱਤਾ।
- 1950 ਤੋਂ 1954 ਤੱਕ ਗਣਤੰਤਰ ਦਿਵਸ ਦੇ ਜਸ਼ਨ ਰਾਜਪੱਥ 'ਤੇ ਨਹੀਂ ਸਗੋਂ ਵੱਖ-ਵੱਖ ਥਾਵਾਂ 'ਤੇ ਹੋਏ ਸਨ। ਇਨ੍ਹਾਂ ਥਾਵਾਂ 'ਚ ਇਰਵਿਨ ਸਟੇਡੀਅਮ, ਕਿੰਗਸਵੇ, ਲਾਲ ਕਿਲ੍ਹਾ ਅਤੇ ਰਾਮਲੀਲਾ ਮੈਦਾਨ ਸ਼ਾਮਲ ਹਨ।
- ਭਾਰਤ ਦਾ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਅਸਲ ਸੰਵਿਧਾਨ ਵਿੱਚ 395 ਲੇਖ ਸਨ। ਇਸ ਨੂੰ 22 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਸ ਦੇ 8 ਅਨੁਸੂਚੀਆਂ ਸ਼ਾਮਲ ਸਨ। ਇਸ ਸਮੇਂ ਸੰਵਿਧਾਨ ਵਿੱਚ 465 ਲੇਖ ਅਤੇ 12 ਸੂਚੀਆਂ ਸ਼ਾਮਲ ਹਨ, ਜਿਨ੍ਹਾਂ ਨੂੰ 22 ਹਿੱਸਿਆ 'ਚ ਵੰਡਿਆ ਗਿਆ ਹੈ।
- ਗਣਤੰਤਰ ਦਿਵਸ 'ਤੇ ਦੇਸ਼ ਦੇ ਬਹਾਦਰ ਸਿਪਾਹੀਆਂ ਨੂੰ ਵੀਰ ਚੱਕਰ, ਪਰਮਵੀਰ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ ਅਤੇ ਅਸ਼ੋਕਾ ਚੱਕਰ ਨਾਲ ਸਨਮਾਨਤ ਕੀਤਾ ਜਾਂਦਾ ਹੈ।
- ਰਾਸ਼ਟਰਪਤੀ ਗਣਤੰਤਰ ਦਿਵਸ 'ਤੇ ਦੇਸ਼ ਨੂੰ ਸੰਬੋਧਿਤ ਕਰਦੇ ਹਨ।
- ਨਵੀਂ ਦਿੱਲੀ ਦੇ ਵਿਜੇ ਚੌਕ ਵਿਖੇ ਬੀਟਿੰਗ ਰੀਟਰੀਟ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਦੌਰਾਨ, ਤਿੰਨੋਂ ਫੋਜਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
- ਬੀਟਿੰਗ ਰੀਟਰੀਟ ਦੀ ਸਮਾਪਤੀ ਦੇ ਆਖੀਰ 'ਚ ਵਿਸ਼ੇਸ਼ ਅੰਗ੍ਰੇਜ਼ੀ ਧੁਨ " ਅਬਾਇਡ ਵਿੱਦ ਮੀ " ਵਜਾਈ ਗਈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਇਹ ਧੁਨ ਬੇਹਦ ਪਸੰਦ ਆਈ।
- ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਗਣਤੰਤਰ ਦਿਵਸ ਮੌਕੇ ਅਮਰ ਜਵਾਨ ਜੋਤੀ ਦੀ ਸਥਾਪਨਾ ਵੀ ਕੀਤੀ ਗਈ ਸੀ।
- ਹਿੰਦੀ ਨੂੰ 26 ਜਨਵਰੀ 1965 ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ।
Last Updated : Jan 26, 2020, 7:31 AM IST