ਕੀ ਤੁਸੀਂ ਜਾਣਦੇ ਹੋ ਸੰਵਿਧਾਨ ਲਿਖਣ ਵੇਲੇ ਕਿੰਨੇ ਪੈਸੇ ਖਰਚ ਹੋਏ? ਪੜ੍ਹੋ ਹੋਰ ਵੀ ਕਈ ਦਿਲਚਸਪ ਤੱਥ - 71ਵਾਂ ਗਣਤੰਤਰ ਦਿਵਸ
ਅੱਜ 71ਵਾਂ ਗਣਤੰਤਰ ਦਿਵਸ ਹੈ। ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਸਾਨੂੰ ਆਜ਼ਾਦੀ 15 ਅਗਸਤ 1947 ਨੂੰ ਮਿਲ ਗਈ ਸੀ ਤੇ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ। ਸੰਵਿਧਾਨ ਸਭਾ ਨੇ ਦੋ ਸਾਲ, 11 ਮਹੀਨੇ ਤੇ 18 ਦਿਨਾਂ ਬਾਅਦ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ।
ਫ਼ੋਟੋ
ਨਵੀਂ ਦਿੱਲੀ: 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲ ਗਈ ਸੀ ਪਰ ਦੇਸ਼ ਦਾ ਆਪਣਾ ਕੋਈ ਸੰਵਿਧਾਨ ਨਹੀਂ ਸੀ। ਭਾਰਤ ਹਾਲੇ ਵੀ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਨੂੰ ਮੰਨ ਰਿਹਾ ਸੀ। ਕਰੀਬ ਦੋ ਸਾਲ ਬਾਅਦ 26 ਜਨਵਰੀ 1949 ਨੂੰ ਇਹ ਇੰਤਜ਼ਾਰ ਉਸ ਸਮੇਂ ਖ਼ਤਮ ਹੋਇਆ ਜਦੋਂ ਸੰਵਿਧਾਨ ਸਭਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੋ ਸਾਲ, 11 ਮਹੀਨੇ ਤੇ 18 ਦਿਨਾਂ ਬਾਅਦ ਸੰਵਿਧਾਨ ਨੂੰ ਅੰਤਿਮ ਰੂਪ ਦਿੱਤਾ ਗਿਆ। 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ। ਆਉ ਨਜ਼ਰ ਮਾਰਦੇ ਹਾਂ ਕੁੱਝ ਦਿਲਚਸਪ ਤੱਥਾਂ 'ਤੇ।
- ਸੰਵਿਧਾਨ ਸਭਾ ਲਈ ਖਰਚ ਲਗਭਗ ਇੱਕ ਕਰੋੜ ਰੁਪਏ ਸੀ।
- ਸੰਵਿਧਾਨ ਲਿਖਣ ਵਾਲੀ ਕਮੇਟੀ ਨੇ ਸੰਵਿਧਾਨ ਹਿੰਦੀ ਤੇ ਅੰਗਰੇਜ਼ੀ 'ਚ ਲਿਖਿਆ ਸੀ। ਇਸ ਕੰਮ 'ਚ ਟਾਈਪਿੰਗ ਜਾਂ ਪ੍ਰਿਟਿੰਗ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ।
- 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਮੀਟਿੰਗ 'ਚ ਡਾ. ਰਾਜੇਂਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਚੁਣਿਆ ਗਿਆ ਸੀ।
- ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਮਰੀਕੀ ਸੰਵਿਧਾਨ ਤੋਂ ਪ੍ਰਭਾਵਿਤ ਹੈ।
- ਭਾਰਤ 'ਚ ਦੋਹਰੀ ਨਾਗਰਿਕਤਾ ਦੀ ਵਿਵਸਥਾ ਨਹੀਂ ਹੈ।
- ਸੂਬੇ ਦਾ ਆਪਣਾ ਕੋਈ ਸੰਵਿਧਾਨ ਨਹੀਂ ਹੈ।
- ਭਾਰਤ ਦਾ ਕੋਈ ਆਧਿਕਾਰਿਕ ਧਰਮ ਨਹੀਂ ਹੈ।
- 1976 ਦੀ 42ਵੀਂ ਸੋਧ ਦੁਆਰਾ ਪ੍ਰਸਤਾਵਨਾ 'ਚ ਧਰਮ ਨਿਰਪੱਖ ਸ਼ਬਦ ਜੋੜਿਆ ਗਿਆ।
- 1950 ਤੋਂ ਲੈ ਕੇ 1954 ਤੱਕ ਗਣਤੰਤਰ ਦਿਵਸ ਸਮਾਰੋਹ ਰਾਜਪਥ 'ਤੇ ਨਾ ਹੋ ਕੇ ਵੱਖ-ਵੱਖ ਸਥਾਨਾਂ 'ਤੇ ਹੋਇਆ ਸੀ। ਇਨ੍ਹਾਂ ਸਥਾਨਾਂ 'ਚ ਇਰਵਿਨ ਸਟੇਡੀਅਮ, ਕਿੰਗਸਵੇ, ਲਾਲ ਕਿਲ੍ਹਾ ਤੇ ਰਾਮਲੀਲਾ ਮੈਦਾਨ ਸ਼ਾਮਲ ਹੈ।
- ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਮੂਲ ਸੰਵਿਧਾਨ 'ਚ 395 ਧਾਰਾ ਸਨ। ਇਸ ਨੂੰ 22 ਭਾਗਾਂ 'ਚ ਵੰਡਿਆ ਗਿਆ ਸੀ। ਇਸ 'ਚ 8 ਸ਼ੈਡਿਊਲ ਸਨ। ਹੁਣ ਸੰਵਿਧਾਨ 'ਚ 465 ਧਾਰਾ ਤੇ 12 ਸ਼ੈਡਿਊਲ ਹਨ ਜਿਨ੍ਹਾਂ ਨੂੰ 22 ਭਾਗਾਂ 'ਚ ਵੰਡਿਆ ਗਿਆ ਹੈ।
- ਗਣਤੰਤਰ ਦਿਵਸ 'ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਵੀਰ ਚੱਕਰ, ਪਰਮਵੀਰ ਚੱਕਰ, ਮਹਾਂਵੀਰ ਚੱਕਰ, ਕੀਰਤੀ ਚੱਕਰ ਤੇ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
- ਗਣਤੰਤਰ ਦਿਵਸ 'ਤੇ ਦੇਸ਼ ਨੂੰ ਰਾਸ਼ਟਰਪਤੀ ਸੰਬੋਧਨ ਕਰਦੇ ਹਨ।
- ਨਵੀਂ ਦਿੱਲੀ ਦੇ ਵਿਜੈ ਚੌਂਕ 'ਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਕਰਵਾਈ ਜਾਂਦੀ ਹੈ। ਇਸ ਦੌਰਾਨ ਤਿੰਨੋਂ ਫੌਜਾਂ ਆਪਣੇ-ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੀ ਹੈ।
- ਬੀਟਿੰਗ ਰਿਟ੍ਰੀਟ 'ਚ ਵੱਜਣ ਵਾਲੀ ਆਖਿਰੀ ਧੁਨ ਅੰਗਰੇਜ਼ੀ ਭਜਨ ਏਬਾਈਡ ਵਿਥ ਮੀ ਹੈ। ਇਸ ਧੁਨ ਨੂੰ ਮਹਾਤਮਾ ਗਾਂਧੀ ਨੂੰ ਪਸੰਦ ਕਰਦੇ ਸਨ।
- ਸਵਤੰਤਰਤਾ ਸੰਗਰਾਮ 'ਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ 'ਚ ਅਮਰ ਜਵਾਨ ਜਯੋਤੀ ਦੀ ਸਥਾਪਨਾ ਵੀ ਗਣਤੰਤਰ ਦਿਵਸ ਮੌਕੇ ਹੀ ਕੀਤੀ ਗਈ ਸੀ।
- ਹਿੰਦੀ ਨੂੰ 26 ਜਨਵਰੀ 1965 'ਚ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ।
Last Updated : Jan 26, 2020, 3:44 AM IST