ਪੰਜਾਬ

punjab

By

Published : Nov 9, 2020, 9:29 AM IST

ETV Bharat / bharat

ਮੇਰਾ ਜਮਨਦਿਨ ਮਨਾਉਂਣ ਦੀ ਬਜਾਏ ਵੋਟਾਂ ਦੀ ਗਿਣਤੀ ਵਾਲੇ ਦਿਨ ਰਹੋ ਚੌਕਸ: ਤੇਜਸਵੀ ਯਾਦਵ

ਬਿਹਾਰ ਚੋਣਾਂ ਦੀ ਗਿਣਤੀ 10 ਨਵੰਬਰ ਨੂੰ ਹੈ। ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਦਾ ਜਨਮਦਿਨ ਹੈ। ਅਜਿਹੀ ਸਥਿਤੀ ਵਿੱਚ ਆਰਜੇਡੀ ਨੇ ਪਾਰਟੀ ਵਰਕਰਾਂ ਨੂੰ ਤੇਜਸਵੀ ਦੇ ਜਨਮਦਿਨ ਅਤੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ।

ਤੇਜਸਵੀ ਯਾਦਵ
ਤੇਜਸਵੀ ਯਾਦਵ

ਪਟਨਾ: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਮੁੰਡੇ ਤੇਜਸਵੀ ਯਾਦਵ ਦਾ ਅੱਜ ਜਨਮਦਿਨ ਹੈ। ਪਰਿਵਾਰਕ ਮੈਂਬਰਾਂ ਨੇ ਰਾਤ ਨੂੰ ਤੇਜਸਵੀ ਦੇ ਘਰ ਜਨਮਦਿਨ ਮਨਾਇਆ। ਮਾਂ ਰਾਬੜੀ ਦੇਵੀ, ਤੇਜਸਵੀ ਦੇ ਜੀਜਾ ਰਾਹੁਲ ਯਾਦਵ ਦੇ ਨਾਲ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

ਅਜਿਹੀ ਸਥਿਤੀ ਵਿੱਚ ਪਾਰਟੀ ਵਰਕਰਾਂ ਵਿੱਚ ਆਪਣੇ ਨੇਤਾ ਦੇ ਜਨਮਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਹਾਲਾਂਕਿ, ਪਾਰਟੀ ਵੱਲੋਂ ਚੋਣ ਨਤੀਜਿਆਂ ਸੰਬੰਧੀ ਜਾਰੀ ਕੀਤੇ ਸੰਦੇਸ਼ ਵਿੱਚ ਵਰਕਰਾਂ ਨੂੰ ਹਦਾਇਤ ਕੀਤੀਆਂ ਗਈਆਂ ਹਨ ਕਿ ਉਹ ਕਿਸੇ ਤਰ੍ਹਾਂ ਦਾ ਵੀ ਜਸ਼ਨ ਨਾ ਮਨਾਉਣ।

ਸਾਦਗੀ ਨਾਲ ਮਨਾਓ ਜਨਮਦਿਨ

ਆਰਜੇਡੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਸਾਰੇ ਸ਼ੁਭਚਿੰਤਕਾਂ ਅਤੇ ਸਮਰਥਕਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੇ ਜਨਮਦਿਨ ਨੂੰ ਸਾਦਗੀ ਨਾਲ ਮਨਾਉਣ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਤੁਸੀ ਘਰ 'ਚ ਹੀ ਰਹੋ ਤੇ ਘਰ ਆ ਕੇ ਨਿਜੀ ਤੌਰ 'ਤੇ ਵਧਾਈ ਦੇਣ ਤੋਂ ਬਚੋਂ। 10 ਨਵੰਬਰ ਨੂੰ ਗਿਣਤੀ ਲਈ ਖੇਤਰ ਵਿੱਚ ਆਪਣੀ ਚੌਕਸੀ ਮੌਜੂਦਗੀ ਰੱਖੋ। ਜ਼ਿਕਰੈ ਖ਼ਾਸ ਹੈ ਕਿ ਬਿਹਾਰ 'ਚ ਭਲਕੇ ਵੋਟਾਂ ਦੀ ਗਿਣਤੀ ਹੋਵੇਗੀ।

ABOUT THE AUTHOR

...view details