ਰਾਇਪੁਰ: ਇੱਕ ਅਜਿਹਾ ਵਿਅਕਤੀ ਜੋ ਮਿੰਟਾਂ ਵਿੱਚ ਕਾਰ ਪਲਟ ਦਿੰਦਾ ਹੈ, ਜੋ ਚੁੱਟਕੀ ਵਜਾਉਂਦਿਆਂ ਹੀ ਲੋਹੇ ਦੀ ਰਾਡ ਮੋੜ ਦਿੰਦਾ ਹੈ, ਜਿਸਦੀ ਤਾਕਤ ਦੀ ਲੋਕ ਮਿਸਾਲ ਦਿੰਦੇ ਹਨ, ਉਹ ਹਨ ਰਾਏਪੁਰ ਦੇ ਰਹਿਣ ਵਾਲੇ ਮਨੋਜ ਕੁਮਾਰ ਚੋਪੜਾ। ਮਨੋਜ ਚੋਪੜਾ ਵਿਸ਼ਵ ਵਿੱਚ 14ਵੇਂ ਨੰਬਰ ਉੱਤੇ ਸਟ੍ਰਾਂਗੈੱਸਟ ਮੈਨ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਹੁਣ ਤੱਕ ਕਈ ਕਾਰਨਾਮੇ ਦਿਖਾਏ ਹਨ। ਮਨੋਜ ਹੁਣ ਤੱਕ ਸੰਸਾਰ ਦੇ 200 ਸ਼ਹਿਰਾਂ ਵਿੱਚ ਆਪਣਾ ਕਾਰਨਾਮਾ ਵਿਖਾ ਚੁੱਕੇ ਹਨ।
ਮਨੋਜ ਨੇ ਇਸ ਵਾਰ ਰਾਇਪੁਰ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹਾਟ ਵਾਟਰ ਬਲੈਂਡਰ ਵਿੱਚ ਫੂਕ ਮਾਰਕੇ ਉਸਨੂੰ ਗੁਬਾਰੇ ਵਾਂਗ ਫੋੜਨ, 1000 ਪੇਜ ਵਾਲੀ ਕਿਤਾਬ ਨੂੰ ਵਿਚਕਾਰੋਂ ਫਾੜਨ, ਲੋਹੇ ਦੀ ਰਾਡ ਨੂੰ ਮਿੰਟਾਂ ਵਿੱਚ ਫੋੜਨ, ਰੋਟੀ ਬਣਾਉਣ ਵਾਲੇ ਤਵੇ ਨੂੰ ਫੋਲਡ ਕਰਨ ਅਤੇ ਕਾਰ ਨੂੰ ਪਲਟਣ ਵਰਗੇ ਕਾਰਨਾਮੇ ਵਿਖਾਏ।
ਇਹ ਹਨ ਦੁਨੀਆ ਦੇ 14ਵੇਂ ਨੰਬਰ ਦੇ 'ਸਟ੍ਰਾਂਗਮੈਨ', ਚੁੱਟਕੀ ਵਜਾਕੇ ਕਰਦੇ ਹਨ ਵੱਡੇ-ਵੱਡੇ ਕਾਰਨਾਮੇ - india news
ਰਾਇਪੁਰ ਦੇ ਮਨੋਜ ਕੁਮਾਰ ਚੋਪੜਾ ਆਪਣੇ ਖ਼ਤਰਨਾਕ ਕਾਰਨਾਮਿਆਂ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ। ਮਨੋਜ ਹੁਣ ਤੱਕ ਦੇਸ਼ਭਰ ਵਿੱਚ 100 ਪ੍ਰੋਗਰਾਮ ਕਰ ਚੁੱਕੇ ਹਨ। ਇਸਦੇ ਨਾਲ ਹੀ ਉਨ੍ਹਾਂ ਹੁਣ ਤੱਕ ਲਗਭਗ 200 ਜੇਲ੍ਹਾਂ ਵਿੱਚ ਆਪਣੇ ਕਾਰਨਾਮੇ ਅਤੇ ਕਰਤੱਬ ਦਿਖਾਏ ਹਨ।
ਵੀਡੀਓ ਵੇਖਣ ਲਈ ਕਲਿੱਕ ਕਰੋ
ਮਨੋਜ ਇੱਕ ਮੋਟੀਵੇਸ਼ਨਲ ਸਪੀਕਰ ਵੀ ਹਨ। ਉਨ੍ਹਾਂ ਨੇ ਨਸ਼ੇ ਖਿਲਾਫ਼ ਵੀ ਕਈ ਭਾਸ਼ਣ ਦਿੱਤੇ ਹਨ। ਉਨ੍ਹਾਂ ਨੇ 4 ਕਰੋੜ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ ਹੈ। ਉਨ੍ਹਾਂ ਨੇ 1990 ਤੋਂ 96 ਤੱਕ ਬੈਂਗਲੁਰੂ ਵਿੱਚ ਟਰੈਵਲਿੰਗ ਦਾ ਕੰਮ ਕੀਤਾ, ਪਰ ਇਹ ਕੰਮ ਉਨ੍ਹਾਂ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਉਹ ਫਿਰ ਤੋਂ ਰਾਇਪੁਰ ਆ ਗਏ। ਸਾਲ 1996 ਵਿੱਚ ਵਰਲਡ ਸਟਰਾਂਗੈੱਸਟ ਮੈਨ ਕੰਪਟੀਸ਼ਨ ਵੇਖ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਟੀਵੀ ਵਿੱਚ ਹਿੰਦੁਸਤਾਨ ਦਾ ਝੰਡਾ ਵਿਖਾਈ ਨਹੀਂ ਦਿੱਤਾ ਜਿਸਨੂੰ ਵੇਖਕੇ ਉਨ੍ਹਾਂ ਨੂੰ ਬੁਰਾ ਲੱਗਾ ਅਤੇ ਉਨ੍ਹਾਂ ਨੇ ਮਨ ਵਿੱਚ ਠਾਣ ਲਈ ਕਿ ਹਿੰਦੁਸਤਾਨ ਦਾ ਝੰਡਾ ਉਨ੍ਹਾਂ ਨੂੰ ਹੀ ਬੁਲੰਦ ਕਰਨਾ ਪਵੇਗਾ।
ਇਸ ਤੋਂ ਬਾਅਦ ਉਨ੍ਹਾਂ ਨੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਹਿਲੀ ਵਾਰ ਸਾਲ 2004 ਵਿੱਚ ਕੈਨੇਡਾ ਵਿੱਚ ਵਰਲਡ ਸਟਰਾਂਗਮੈਨ ਕੰਪਟੀਸ਼ਨ ਵਿੱਚ ਭਾਗ ਲਿਆ ਅਤੇ ਕਈ ਖ਼ਤਰਨਾਕ ਕਾਰਨਾਮੇ ਦਿਖਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਕੰਪਟੀਸ਼ਨ ਵਿੱਚ ਉਨ੍ਹਾਂ ਨੇ ਸੰਸਾਰ ਵਿੱਚ 14ਵਾਂ ਰੈਂਕ ਹਾਸਲ ਕੀਤਾ।