ਪੰਜਾਬ

punjab

ETV Bharat / bharat

ਇਨੈਲੋ ਦਾ ਮੈਨੀਫੈਸਟੋ ਜਾਰੀ, ਮਹਿਲਾਵਾਂ, ਕਿਸਾਨਾਂ ਤੇ ਬੇਰੁਜ਼ਗਾਰਾਂ ਲਈ ਕੀਤੇ ਵੱਡੇ ਵਾਅਦੇ - ਹਰਿਆਣਾ ਵਿਧਾਨ ਸਭਾ ਚੋਣਾਂ

ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸਿਖਰਾਂ ਉੱਤੇ ਹੈ। ਇਨੈਲੋ ਨੇ ਸ਼ਨੀਵਾਰ ਨੂੰ ਆਪਣਾ ਚੋਨ ਮੈਨੀਫੈਸਟੋ ਜਾਰੀ ਕੀਤਾ ਹੈ।

ਫ਼ੋਟੋ

By

Published : Oct 12, 2019, 2:42 PM IST

ਚੰਡੀਗੜ੍ਹ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਦਿਨੋਂ-ਦਿਨ ਵੱਧ ਰਹੇ ਰਾਜਨੀਤਕ ਪਾਰੇ ਦਰਮਿਆਨ ਪਾਰਟੀਆਂ ਦੇ ਮੈਨੀਫੈਸਟੋ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜਿੱਥੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਆਪਣਾ ਮਤਾ ਪੱਤਰ ਜਾਰੀ ਕੀਤਾ, ਉੱਥੇ ਹੀ ਇਨੈਲੋ ਨੇ ਅੱਜ ਆਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਹੈ। ਇਨੈਲੋ ਨੇ ਆਪਣੇ ਮੈਨੀਫੈਸਟੋ ਵਿੱਚ ਸਾਰੇ ਵਰਗਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਹੈ।

ਇਨੈਲੋ ਦਾ ਮੈਨੀਫੈਸਟੋ:

  • 'ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ'
  • 'ਕਿਸਾਨਾਂ ਦੇ ਟਿਊਬਵੈਲਾਂ ਦਾ ਬਿਜਲੀ ਬਿੱਲ ਪੂਰੀ ਤਰ੍ਹਾਂ ਮਾਫ਼ ਕੀਤਾ ਜਾਵੇਗਾ'
  • 'ਕਿਸਾਨਾਂ ਦਾ ਘਰੇਲੂ ਬਿੱਲ 200 ਯੂਨਿਟ ਤੱਕ ਮੁਆਫ਼ ਕੀਤਾ ਜਾਵੇਗਾ'
  • 'ਖੇਤੀਬਾੜੀ ਉਪਕਰਨਾਂ ਅਤੇ ਕੀਟਨਾਸ਼ਕਾਂ ਦੀ ਖ਼ਰੀਦ 'ਤੇ ਜੀਐਸਟੀ ਮੁਆਫ਼ ਕੀਤਾ ਜਾਵੇਗੀ'
  • 'ਸਰਕਾਰ ਗਰੀਬ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਰਾਸ਼ੀ ਦੇਵੇਗੀ'
  • 'ਬੇਰੁਜ਼ਗਾਰ ਨੌਜਵਾਨਾਂ ਨੂੰ 15,000 ਪ੍ਰਤੀ ਮਹੀਨਾ ਭੱਤਾ'
  • 'ਬੁਢਾਪਾ ਸਨਮਾਨ ਪੈਨਸ਼ਨ 5000 ਪ੍ਰਤੀ ਮਹੀਨਾ ਦਿੱਤੀ ਜਾਵੇਗੀ'
  • 'ਹਰੇਕ ਘਰ ਨੂੰ ਨੌਕਰੀ ਦਿੱਤੀ ਜਾਵੇਗੀ'
  • 'ਐਸਵਾਈਐਲ ਨਹਿਰ ਦਾ ਨਿਰਮਾਣ ਦਾਦੂਪੁਰ ਨਦੀ ਨਹਿਰ ਅਤੇ ਮੇਵਾਤ ਫੀਡਰ ਨਹਿਰ 'ਤੇ ਕੀਤਾ ਜਾਵੇਗਾ'
  • '33 ਤੋਂ 60 60 ਸਾਲ ਦੀ ਉਮਰ ਤੱਕ ਦੀਆਂ ਗਰੀਬ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ'
  • 'ਕੰਟਰੈਕਟ ਕਰਮਚਾਰੀ 58 ਸਾਲ ਦੇ ਹੋਣ ਤੱਕ ਉਨ੍ਹਾਂ ਨੂੰ ਕੰਮ ਤੋਂ ਨਹੀਂ ਹਟਾਇਆ ਜਾਵੇਗਾ'
  • 'ਰਾਜ ਦੇ ਨੌਜਵਾਨਾਂ ਲਈ ਨਿੱਜੀ ਕੰਪਨੀਆਂ ਵਿੱਚ 75% ਰਾਖਵਾਂਕਰਨ'
  • 'ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ 200 ਗਜ਼ ਦੇ ਪਲਾਟ, ਦੋ ਕਮਰਿਆਂ ਦਾ ਮਕਾਨ ਦਿੱਤਾ ਜਾਵੇਗਾ'
  • 'ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ'

ਇਹ ਵੀ ਪੜ੍ਹੋ: ISI ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ..!

ABOUT THE AUTHOR

...view details