ਮੈਨਚੈਸਟਰ: ਆਈਸੀਸੀ ਕ੍ਰਿਕਟ ਵਿਸ਼ਵ ਕੱਪ-2019 'ਚ ਮੰਗਲਵਾਰ ਨੂੰ ਮੀਂਹ ਕਾਰਨ ਰੁਕਿਆ ਪਹਿਲਾ ਸੈਮੀਫ਼ਾਇਨਲ ਮੈਚ 'ਰਿਜ਼ਰਵ ਡੇਅ' ਯਾਨੀ ਬੁੱਧਵਾਰ ਨੂੰ ਖੇਡਿਆ ਜਾਵੇਗਾ। ਬੀਤੇ ਕੱਲ੍ਹ ਖੇਡੇ ਜਾ ਰਹੇ ਸੈਮੀਫ਼ਾਇਨਲ ਮੈਚ ਨੂੰ ਮੀਂਹ ਦੇ ਕਾਰਨ ਰੋਕਣਾ ਪਿਆ ਸੀ। ਰਿਜ਼ਰਵ ਡੇਅ ਵਾਲੇ ਦਿਨ ਨਿਊਜ਼ੀਲੈਂਡ ਦੀ ਟੀਮ ਆਪਣੀ ਪਾਰੀ ਦੇ ਬਾਕੀ ਬਚੇ 3.5 ਓਵਰ ਖੇਡਣੇ ਹਨ, ਉਸ ਤੋਂ ਬਾਅਦ ਭਾਰਤ ਬੱਲੇਬਾਜ਼ੀ ਕਰੇਗਾ। ਨਿਊਜ਼ੀਲੈਂਡ ਨੇ 46.1 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਦੇ ਬੱਲੇਬਾਜ਼ ਰੌਸ ਟੇਲਰ ਅਤੇ ਟਾਮ ਲੈਥਮ ਕ੍ਰੀਜ਼ 'ਤੇ ਹਨ।
ਜੇ ਰਿਜ਼ਰਵ ਡੇਅ ਵਾਲੇ ਦਿਨ ਮੀਂਹ ਪੈਂਦਾ ਹੈ?
ਨਿਯਮਾਂ ਮੁਤਾਬਕ ਜੇਕਰ ਰਿਜ਼ਰਵ ਡੇਅ ਵਾਲੇ ਦਿਨ ਵੀ ਮੀਂਹ ਪੈਂਦਾ ਹੈ ਤਾਂ ਭਾਰਤ ਨੂੰ ਘੱਟ ਤੋਂ ਘੱਟ 20 ਓਵਰਾਂ ਖੇਡਣੇ ਪੈਣਗੇ। ਉਸ ਸਥਿਤੀ 'ਤੇ ਭਾਰਤ ਨੂੰ 148 ਦੌੜਾਂ ਦਾ ਟੀਚਾ ਮਿਲੇਗਾ।