ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼ ਦੇ ਇੰਦੋਰ 'ਚ ਕਾਰ 'ਚੋਂ 86 ਲੱਖ ਰੁਪਏ ਜ਼ਬਤ - ਐੱਸਡੀਐੱਮ

ਚੋਣ ਜ਼ਾਬਤੇ ਦੌਰਾਨ ਇੰਦੋਰ ਪੁਲਿਸ ਨੇ ਇੱਕ ਕਾਰ ਵਿੱਚੋਂ 86 ਲੱਖ ਰੁਪਏ ਜ਼ਬਤ ਕੀਤੇ ਹਨ।

ਫ਼ੋਟੋ।

By

Published : May 7, 2019, 2:16 PM IST

ਇੰਦੌਰ: ਚੈਕਿੰਗ ਦੌਰਾਨ ਇੰਦੌਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਨੇ ਇੱਕ ਕਾਰ ਵਿਚੋਂ 86 ਲੱਖ ਰੁਪਏ ਕੈਸ਼ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਇਹ ਗਹਿਣਿਆਂ ਦੇ ਪੈਸੇ ਹਨ, ਹਾਲਾਂਕਿ ਕੋਈ ਵੀ ਦਸਤਾਵੇਜ਼ ਨਾ ਮਿਲਣ 'ਤੇ ਪੁਲਿਸ ਨੇ ਰੁਪਏ ਜਬਤ ਕਰ ਕੇ ਆਮਦਨ ਕਰ ਦੇ ਹਵਾਲੇ ਕਰ ਦਿੱਤਾ ਹੈ।

ਕਾਰ ਵਿੱਚ ਰੁਪਏ ਲੈ ਕੇ ਜਾ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਭੋਪਾਲ ਤੋਂ ਇੰਦੋਰ ਬੈਂਕ ਵਿੱਚ ਜਮ੍ਹਾ ਕਰਵਾਉਣ ਵਾਸਤੇ ਲੈ ਜਾ ਰਿਹਾ ਸੀ। ਪਰ ਐੱਫ਼ਐੱਸਟੀ ਟੀਮ ਨੇ ਚੋਣ ਜ਼ਾਬਤੇ ਦੌਰਾਨ ਵੱਧ ਕੈਸ਼ ਲਿਜਾਉਣ ਤੋਂ ਰੋਕਿਆ ਅਤੇ ਕੈਸ਼ ਜਬਤ ਕਰ ਲਿਆ ਹੈ।

ਐੱਸਡੀਐੱਮ ਰਵੀ ਕੁਮਾਰ ਨੇ ਦੱਸਿਆ ਕਿ ਕਾਰ ਵਿੱਚ ਕੈਸ਼ ਲਿਜਾਉਣ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ਤੇ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ 86 ਲੱਖ ਰੁਪਏ ਕੈਸ਼ ਬਰਾਮਦ ਹੋਇਆ ਹੈ। ਪੁੱਛਗਿੱਛ ਦੌਰਾਨ ਕਾਰ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਜਵੈਲਰੀ ਦਾ ਪੈਸਾ ਹੈ, ਪਰ ਉਨ੍ਹਾਂ ਕੋਲ ਇਸ ਦੇ ਕੋਈ ਵੀ ਦਸਤਾਵੇਜ਼ ਨਾ ਹੋਣ ਕਰ ਕੇ ਪੁਲਿਸ ਨੇ ਪੈਸਾ ਜਬਤ ਕਰ ਕੇ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਚੋਣ ਜ਼ਾਬਤੇ ਦੌਰਾਨ ਕੋਈ ਵਿਅਕਤੀ 50 ਹਜ਼ਾਰ ਤੋਂ ਜ਼ਿਆਦਾ ਕੈਸ਼ ਲੈ ਕੇ ਨਹੀਂ ਚੱਲ ਸਕਦਾ।

ABOUT THE AUTHOR

...view details