ਨਵੀਂ ਦਿੱਲੀ: ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਕਾਰਗੋ ਸੇਵਾਵਾਂ ਦੀ ਮੰਗ ਵੀ ਵਧੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਗੋ ਦੇ ਸੀਈਓ ਰਣਜੋਏ ਦੱਤਾ ਨੇ ਦੱਸਿਆ ਕਿ ਇਸ ਸਾਲ 18 ਅਪ੍ਰੈਲ ਤੋਂ 7 ਸਤੰਬਰ ਤੱਕ 1,700 ਤੋਂ ਵੱਧ ਕਾਰਗੋ ਚਾਰਟਰ ਚਲਾਏ ਜਾ ਚੁੱਕੇ ਹਨ ਅਤੇ ਪਿਛਲੇ ਮਾਲੀ ਸਾਲ ਦੀ ਕਮਾਈ ਦੇ ਮੁਕਾਬਲੇ ਇਨ੍ਹਾਂ ਮਹੀਨਿਆਂ ਵਿੱਚ ਵਧੇਰੇ ਆਮਦਨੀ ਹੋਈ ਹੈ।।
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰਗੋ ਚਾਰਟਰ ਦੀਆਂ 21 ਉਡਾਣਾਂ ਦੇਸ਼ ਵਿੱਚ ਉਡਾਣ ਭਰ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ 'ਤੇ, ਕਿਰਗਿਸਤਾਨ ਵਿੱਚ ਬਿਸ਼ਕੇਕ, ਮਿਸਰ ਵਿੱਚ ਕਾਹੀਰੋ, ਕਜ਼ਾਕਿਸਤਾਨ ਵਿੱਚ ਅਲਮਾਟੀ ਅਤੇ ਤਾਸ਼ਕੰਦ ਵਿੱਚ ਵੀ ਚਲਾਈਆਂ ਜਾ ਰਹੀਆਂ ਹਨ। ਏਅਰ ਲਾਈਨ ਨੇ ਕਿਹਾ ਕਿ 20 ਅਗਸਤ ਤੱਕ ਸਿਰਫ 32% ਉਡਾਣਾਂ ਚੱਲ ਰਹੀਆਂ ਸਨ।
ਇੰਡੀਗੋ ਦੇ ਸੀਈਓ ਰਣਜੋਏ ਦੱਤਾ ਨੇ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲੌਕਡਾਊਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਅਸੀਂ ਘਰੇਲੂ ਤੇ ਵਿਦੇਸ਼ਾਂ ਵਿੱਚ ਸੁਰੱਖਿਅਤ ਉਡਾਣਾਂ ਦਾ ਸੰਚਾਲਨ ਕੀਤਾ ਹੈ