ਨਵੀਂ ਦਿੱਲੀ: ਇੰਡੀਗੋ ਅਤੇ ਏਅਰ ਇੰਡੀਆ ਨੇ ਮੰਗਲਵਾਰ ਨੂੰ ਸਟੈਂਡ-ਅੱਪ ਹਾਸਰਸ ਕਲਾਕਾਰ ਕੁਨਾਲ ਕਾਮਰਾ ਨੂੰ ਨਿੱਜੀ ਏਅਰਲਾਇਨ ਕੰਪਨੀਆਂ ਵਿੱਚ ਸਫ਼ਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਇੰਡੀਗੋ ਦੇ ਇੱਕ ਜਹਾਜ਼ ਵਿੱਚ ਸਫ਼ਰ ਕਰ ਰਹੇ ਪੱਤਰਕਾਰ ਅਰਨਬ ਗੋਸੁਆਮੀ ਨਾਲ ਬਦਸਲੂਕੀ ਕੀਤੀ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਮੁੰਬਈ ਤੋਂ ਲਖਨਊ ਤੱਕ ਜਾ ਰਹੇ ਇੰਡੀਗੋ ਦੇ ਜਹਾਜ਼ ਵਿੱਚ ਵਾਪਰਿਆ ਹੈ।
ਇੰਡੀਗੋ ਏਅਰਲਾਇਨੇ ਟਵੀਟ ਕਰਦਿਆਂ ਕਿਹਾ ਕਿ ਮੁੰਬਈ ਤੋਂ ਲਖਨਊ ਨੂੰ ਜਾ ਰਹੇ ਜਹਾਜ਼ 6ਈ 5317 ਵਿੱਚ ਵਾਪਰੇ ਮਾਮਲੇ ਵਿੱਚ ਕੁਨਾਲ ਕਾਮਰਾ ਨੂੰ ਇੰਡੀਗੋ ਵਿੱਚ 6 ਮਹੀਨਿਆਂ ਲਈ ਸਫ਼ਰ ਕਰਨ ਉੱਤੇ ਰੋਕ ਲਾ ਰਹੇ ਹਾਂ, ਕਿਉਂਕਿ ਉਸ ਨੇ ਜਹਾਜ਼ ਵਿੱਚ ਸਫ਼ਰ ਦੌਰਾਨ ਬਦਸੂਲਕੀ ਕੀਤੀ ਹੈ।
ਉਸ ਨੇ ਕਿਹਾ ਕਿ ਇਸ ਲਈ ਅਸੀਂ ਆਪਣੇ ਯਾਤਰੀਆਂ ਨੂੰ ਸਲਾਹ ਦੇਣਾ ਚਾਹੁੰਦੇ ਹਾਂ ਕਿ ਉਹ ਜਹਾਜ਼ੀ ਸਫ਼ਰ ਦੌਰਾਨ ਨਿੱਜੀ ਬਦਨਾਮੀ ਕਰਨ ਤੋਂ ਪ੍ਰਹੇਜ਼ ਕਰਨ, ਕਿਉਂਕਿ ਇਹ ਸੰਭਵ ਤੌਰ ਉੱਤੇ ਸਾਥੀ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।