ਨਵੀਂ ਦਿੱਲੀ: ਭਾਰਤ ਦਾ ਪ੍ਰਿਥਵੀ ਤੋਂ ਚੰਨ ਵੱਲ ਦੂਜਾ ਮਿਸ਼ਨ 'ਚੰਦਰਯਾਨ 2' ਲਾਂਚਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। 15 ਜੁਲਾਈ ਨੂੰ 'ਚੰਦਰਯਾਨ 2' ਸ਼੍ਰੀਹਰੀਕੋਟਾ ਤੋਂ ਲਗਭਗ ਅੱਧੀ ਰਾਤ ਨੂੰ ਰਵਾਨਾ ਹੋਵੇਗਾ। ਇਸ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ।
ਇਹ ਯਾਨ 6 ਜਾਂ 7 ਸਤੰਬਰ ਨੂੰ ਚੰਨ ਦੇ ਦੱਖਣੀ ਧਰੂਵ ਨੇੜੇ ਲੈਂਡ ਕਰੇਗਾ। ਇਹ ਚੰਨ ਦਾ ਉਹ ਹਿੱਸਾ ਹੈ ਜਿੱਥੇ ਹੁਣ ਤੱਕ ਦੁਨੀਆਂ ਦਾ ਕੋਈ ਵੀ ਸਪੇਸ ਯਾਨ ਨਹੀਂ ਉੱਤਰਿਆ ਹੈ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ ਡਾ. ਕੇ. ਸੀਵਨ ਨੇ ਕਿਹਾ ਕਿ ਇਹ ਭਾਰਤੀ ਸਪੇਸ ਯਾਨ ਦਾ ਹੁਣ ਤੱਕ ਦਾ ਸਭ ਤੋਂ ਔਖਾ ਮਿਸ਼ਨ ਹੈ ਜਿਸ 'ਤੇ 1 ਹਜ਼ਾਰ ਕਰੋੜ ਰੁਪਏ ਤੋਂ ਘੱਟ ਖਰਚਾ ਹੋਇਆ ਹੈ।