ਪੰਜਾਬ

punjab

ETV Bharat / bharat

ਭਾਰਤ ਦਾ ਬਾਜ਼ਾਰ ਹੈ ਭਾਰਤ ਦੀ 130 ਕਰੋੜ ਜਨਤਾ: ਪ੍ਰਕਾਸ਼ ਜਾਵਡੇਕਰ

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੋਰੋਨਾ ਵਾਇਰਸ, ਲੌਕਡਾਊਨ, ਸੋਸ਼ਲ ਦੂਰੀ ਤੇ ਦੇਸ਼ ਦੀ ਅਰਥਿਕ ਸਥਿਤੀ ਵਰਗੇ ਮੁੱਦਿਆ 'ਤੇ ਚਰਚਾ ਕੀਤੀ ਹੈ।

ਫ਼ੋਟੋ
ਫ਼ੋਟੋ

By

Published : May 2, 2020, 3:54 PM IST

ਨਵੀਂ ਦਿੱਲੀ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੋਰੋਨਾ ਵਾਇਰਸ, ਲੌਕਡਾਊਨ, ਸੋਸ਼ਲ ਦੂਰੀ ਤੇ ਦੇਸ਼ ਦੀ ਅਰਥਿਕ ਸਥਿਤੀ ਵਰਗੇ ਮੁੱਦਿਆ 'ਤੇ ਚਰਚਾ ਕੀਤੀ ਹੈ। ਪ੍ਰਕਾਸ਼ ਜਾਵੇਡਕਰ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਬਾਰੇ ਦੱਸਿਆ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਹੁਤ ਚੰਗੀ ਹੈ। ਬਾਕੀ ਦੇਸ਼ਾਂ ਦੇ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਭਾਰਤ ਦੇ ਮੁਕਬਾਲੇ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਲੌਕਡਾਊਨ ਹੋਣ ਨਾਲ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 4 ਮਈ ਨੂੰ ਲਗਭਗ ਅੱਧੇ ਦੇਸ਼ ਦੀ ਗਤੀਵਿਧਿਆਂ ਸ਼ੁਰੂ ਹੋ ਜਾਣਗੀਆਂ।

ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਉਦੋ ਤੱਕ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਸੋਸ਼ਲ ਦੂਰੀ ਨੂੰ ਕਾਇਮ ਰੱਖਣਾ, ਮਾਸਕ ਲਗਾਣਾ ਆਦਿ ਦੀ ਵਰਤੋਂ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਲੌਕਡਾਊਨ ਖ਼ਤਮ ਹੋਵੇਗਾ ਉਸ ਦੇ ਨਾਲ ਹੀ ਉਦਯੋਗਿਕ ਗਤੀਵਿਧਿਆ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਬਹੁਤ ਮਜ਼ਬੂਤ ਹੈ ਭਾਰਤ ਦੇਸ਼ ਦੇ ਦੇਸ਼ਵਾਸੀਆਂ ਦੀ ਮੰਗ ਹੀ ਬਹੁਤ ਹੈ। ਭਾਰਤ ਦਾ ਬਾਜ਼ਾਰ 130 ਕਰੋੜ ਜਨਤਾ ਹੈ।

ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧੇ ਹੋਏ ਕਿਹਾ ਕਿ ਵਿਰੋਧੀ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਕੋਈ ਚੰਗੀ ਚੀਜ਼ ਹੈ ਨਾ ਚੰਗਾ ਸੁਝਾਵ।

ABOUT THE AUTHOR

...view details