ਛੱਤੀਸਗੜ੍ਹ: ਅੰਬਿਕਾਪੁਰ ਨਗਰ ਨਿਗਮ ਗਾਰਬੇਜ ਨਾਂਅ ਦਾ ਕੈਫ਼ੇ ਖੋਲ੍ਹਿਆ ਹੈ, ਜੋ ਕਿ ਪੂਰੇ ਦੇਸ਼ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਗਾਰਬੇਜ ਕੈਫ਼ੇ ਦਾ ਇਕ ਵਿਲੱਖਣ ਸੰਕਲਪ ਹੈ ਇੱਥੇ ਜੋ ਵੀ ਪਲਾਸਟਿਕ ਦਾ ਕੂੜਾ ਲੈ ਕੇ ਆਉਂਦਾ ਹੈ ਤੇ ਉਸ ਦੇ ਬਦਲੇ ਗ਼ਰੀਬਾਂ ਜਾਂ ਬੇਘਰਾਂ ਨੂੰ ਫ਼੍ਰੀ ਗਰਮ ਭੋਜਨ ਦਿੱਤਾ ਜਾਂਦਾ ਹੈ।
ਛੱਤੀਸਗੜ੍ਹ ਦੇ ਅੰਬਿਕਾਪੁਰ ਨਗਰ ਨਿਗਮ ਦੀ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਪਹਿਲ - Ambikapur- India's First Garbage cafe
ਛੱਤੀਸਗੜ੍ਹ ਦੇ ਅੰਬਿਕਾਪੁਰ ਨਗਰ ਨਿਗਮ ਨੇ ਗਾਰਬੇਜ ਨਾਂਅ ਦਾ ਕੈਫ਼ੇ ਖੋਲ੍ਹਿਆ ਹੈ, ਜੋ ਕਿ ਪੂਰੇ ਦੇਸ਼ ਵਿੱਚ ਸੁਰਖੀਆਂ ਬਟੋਰ ਰਿਹਾ ਹੈ।
ਦੇਸ਼ ਦਾ ਪਹਿਲਾ 'ਕੂੜਾ-ਕਰਕਟ ਕੈਫ਼ੈ' 9 ਅਕਤੂਬਰ ਨੂੰ ਲਾਂਚ ਕੀਤਾ ਗਿਆ। ਇਸ ਕੈਫ਼ੇ ਵਿੱਚ ਜੋ ਇੱਕ ਕਿਲੋਗ੍ਰਾਮ ਪਲਾਸਟਿਕ ਦਾ ਕੂੜਾ ਕਰਕਟ ਲਿਆਉਂਦਾ ਹੈ ਉਸ ਨੂੰ ਸੁਆਦਲਾ ਭੋਜਨ ਦਿੱਤਾ ਜਾਂਦਾ ਹੈ। ਇਸ ਤਹਿਤ ਕੈਫੇ ਵਿਚ ਰੁਜ਼ਾਨਾ ਲਗਭਗ 10-20 ਕਿਲੋ ਪਲਾਸਟਿਕ ਦਾ ਕੂੜਾ ਕਰਕਟ ਲਿਆਇਆ ਜਾ ਰਿਹਾ ਹੈ।
ਫਿਰ ਕੂੜੇਦਾਨ ਨੂੰ ਨਿਗਮ ਦੇ ਸੈਨੇਟਰੀ ਪਾਰਕ ਦੇ ਰੀਸਾਈਕਲਿੰਗ ਸੈਂਟਰ ਵਿੱਚ ਲਿਜਾਇਆ ਜਾਂਦਾ ਹੈ। ਅੰਬਿਕਾਪੁਰ ਮਿਊਂਸੀਪਲ ਕਾਰਪੋਰੇਸ਼ਨ ਦਾ ਉਦੇਸ਼ ਕੂੜੇ ਦੀ ਰੀਸਾਈਕਲਿੰਗ ਕਰਕੇ ਸੜਕਾਂ ਦਾ ਨਿਰਮਾਣ ਕਰਨਾ ਹੈ। ਕੈਫੇ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਵੱਲੋਂ ਚਲਾਇਆ ਜਾਂਦਾ ਹੈ ਜਿਸ ਨਾਲ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਹਨ।