ਫਿਰੋਜ਼ਪੁਰ: ਆਸਟ੍ਰੇਲੀਆ ਤੋਂ ਵਾਇਆ ਮਲੇਸ਼ੀਆ ਭਾਰਤ ਆ ਰਹੇ 530 ਭਾਰਤੀ ਪਿਛਲੇ ਦੋ ਦਿਨਾਂ ਤੋਂ ਕੁਆਲਾਮਪੁਰ ਹਵਾਈ ਅੱਡੇ 'ਤੇ ਭੁੱਖੇ ਪਿਆਸੇ ਫ਼ਸੇ ਹੋਏ ਹਨ। ਉੱਥੇ ਹੀ ਫਿਲੀਪੀਂਸ ਵਿੱਚ ਪੜਣ ਗਏ ਭਾਰਤੀ ਵਿਦਿਆਰਥੀ ਵੀ ਹਵਾਈ ਅੱਡੇ ਉੱਤੇ ਖੜੇ ਮਦਦ ਦੀ ਗੁਹਾਰ ਲਗਾ ਰਹੇ ਹਨ। ਕੋਰੋਨਾ ਵਾਇਰਸ ਦੇ ਚੱਲਦੇ ਭਾਰਤ ਨੇ ਏਸ਼ੀਆਈ ਦੇਸ਼ਾਂ ਤੋਂ ਭਾਰਤ ਵੱਲ ਨੂੰ ਸਾਰੀਆਂ ਉਡਾਣਾਂ ਨੂੰ ਭਾਰਤ ਦੇ ਅੰਦਰ ਆਣ ਦੀ ਮਨਾਹੀ ਕੀਤੀ ਗਈ ਹੈ ਜਿਸ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਹਨ।
ਫ਼ਸੇ ਹੋਏ ਯਾਤਰੀਆਂ ਵਿੱਚ ਮਹਿਲਾਵਾਂ, ਪੁਰਸ਼, ਵਿਦਿਆਰਥੀ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਹਨ। ਪਿਛਲੇ 2 ਦਿਨ ਤੋਂ ਅੱਡੇ ਉੱਤੇ ਰਹਿਣ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਤੰਗ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿੱਚ ਕਈ ਯਾਤਰੀ ਪੰਜਾਬ, ਰਾਜਸਥਾਨ ਆਦਿ ਸੂਬਿਆਂ ਤੋਂ ਹਨ।
ਇਸ ਫਲਾਈਟ ਵਿੱਚ ਆ ਰਹੇ ਇਕ ਪੰਜਾਬ ਦੇ ਯਾਤਰੀ ਨੇ ਆਪਣੇ ਪੰਜਾਬ ਵਿੱਚ ਰਹਿ ਰਹੇ ਰਿਸ਼ਤੇਦਾਰ ਨੂੰ ਵੀਡੀਓ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਹੀ, ਰਾਜਸਥਾਨ ਤੇ ਝੁਝੁੰਨੂ ਦੇ ਵਿਦਿਆਰਥੀ ਜੋ ਫਿਲੀਪੀਂਸ ਪੜਣ ਗਏ ਹਨ, ਜਿਨ੍ਹਾਂ ਨੇ ਮਲੇਸ਼ੀਆ ਰਾਹੀਂ ਭਾਰਤ ਆਉਣਾ ਹੈ, ਉਨ੍ਹਾਂ ਨੂੰ ਅੱਡੇ ਉੱਤੇ ਆਉਣ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਉਡਾਣ ਰੱਦ ਹੋ ਚੁੱਕੀ ਹੈ।
ਸੋ, ਇਨ੍ਹਾਂ ਸਾਰਿਆਂ ਨੇ ਵੀਡੀਓ ਜਾਰੀ ਕਰ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆਂ ਅੰਦਰ ਉਹ ਭਾਰਤ ਨਾ ਆ ਸਕੇ ਤਾਂ, ਮਲੇਸ਼ੀਆ ਏਅਰਵੇਜ਼ ਮੁਤਾਬਕ, ਉਸ ਤੋਂ ਬਾਅਦ ਸਾਰੀਆਂ ਅੰਤਰ ਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਕੋਰੋਨਾ ਦਾ ਖ਼ਤਰਾ: ਭਾਜਪਾ ਵੱਲੋਂ ਸੂਬਾ ਇਕਾਈਆਂ ਨੂੰ ਸਖ਼ਤ ਨਿਰਦੇਸ਼