ਹੈਦਰਾਬਾਦ: ਭਾਰਤ ਸਰਕਾਰ ਨੇ 3 ਦਸੰਬਰ 1971 ਨੂੰ ਫੈਸਲਾ ਲਿਆ ਕਿ ਭਾਰਤ ਬੰਗਾਲੀਆਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਬਚਾਉਣ ਲਈ ਪਾਕਿਸਤਾਨ ਨਾਲ ਯੁੱਧ ਕਰੇਗਾ। ਇਹ ਲੜਾਈ ਭਾਰਤ ਅਤੇ ਪਾਕਿਸਤਾਨ ਵਿਚਾਲੇ 13 ਦਿਨਾਂ ਤੱਕ ਲੜ੍ਹੀ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ 93 ਹਜ਼ਾਰ ਸੈਨਿਕਾਂ ਨਾਲ ਭਾਰਤ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਭਾਰਤੀ ਸੈਨਾ ਦੀ ਪਾਕਿਸਤਾਨ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਵਿੱਚੋਂ ਇੱਕ ਹੈ।
ਵਿਜੈ ਦਿਵਸ: ਜਦੋਂ ਪਾਕਿਸਤਾਨ ਨੇ ਭਾਰਤ ਅੱਗੇ ਟੇਕੇ ਸੀ ਗੋਡੇ - 1971 ਤੋਂ ਪਹਿਲਾਂ ਬੰਗਲਾਦੇਸ਼ ਪਾਕਿਸਤਾਨ ਦਾ ਇਕ ਹਿੱਸਾ
1971 ਵਿੱਚ, ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਹੋਇਆ ਸੀ। ਇਹ ਬੰਗਲਾਦੇਸ਼ ਵਿੱਚ ਰਹਿੰਦੇ ਬੰਗਾਲੀ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਪਾਕਿਸਤਾਨ ਦੇ ਅੱਤਿਆਚਾਰ ਤੋਂ ਬਚਾਉਣ ਲਈ ਲੜ੍ਹੀ ਗਈ ਸੀ। ਭਾਰਤ ਨੇ ਇਸ ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ, ਇਸ ਲਈ 16 ਦਸੰਬਰ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਵਿਜੈ ਦਿਵਸ: ਜਦੋਂ ਪਾਕਿਸਤਾਨ ਨੇ ਭਾਰਤ ਅੱਗੇ ਟੇਕੇ ਸੀ ਗੋਡੇ
ਯੁੱਧ ਦਾ ਕਾਰਨ
- 1971 ਤੋਂ ਪਹਿਲਾਂ ਬੰਗਲਾਦੇਸ਼ ਪਾਕਿਸਤਾਨ ਦਾ ਇੱਕ ਹਿੱਸਾ ਸੀ, ਜਿਸ ਨੂੰ 'ਪੂਰਬੀ ਪਾਕਿਸਤਾਨ' ਕਿਹਾ ਜਾਂਦਾ ਸੀ।
- ਪੂਰਬੀ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਸੈਨਿਕ ਮਾਰਦੇ ਕੁੱਟਦੇ ਸੀ, ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਔਰਤਾਂ ਨਾਲ ਬਲਾਤਕਾਰ ਹੁੰਦਾ ਸੀ ਅਤੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ।
- ਭਾਰਤ ਨੇ ਪਾਕਿਸਤਾਨ ਦੁਆਰਾ ਅਤਿਆਚਾਰ ਵਿਰੁੱਧ ਬੰਗਲਾਦੇਸ਼ ਦਾ ਸਮਰਥਨ ਕੀਤਾ।
- ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨ ਦੇ ਫੌਜੀ ਸ਼ਾਸਕ ਜਨਰਲ ਅਯੂਬ ਖ਼ਾਨ ਦੇ ਵਿਰੁੱਧ ਭਾਰੀ ਅਸੰਤੋਸ਼ ਸੀ।
- 16 ਦਸੰਬਰ, 1971 ਨੂੰ ਢਾਕਾ ਵਿੱਚ ਭਾਰਤੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਲਗਭਗ 93,000 ਪਾਕਿਸਤਾਨੀ ਸੈਨਿਕਾਂ ਨੇ ਭਾਰਤੀ ਸੈਨਾ ਅੱਗੇ ਸਮਰਪਣ ਕਰ ਦਿੱਤਾ ਸੀ। ਇਸ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।
- ਬੰਗਲਾਦੇਸ਼ ਭਾਰਤ ਦੀ ਜਿੱਤ ਤੋਂ ਬਾਅਦ ਵਿਸ਼ਵ ਦੇ ਨਕਸ਼ੇ ਉੱਤੇ ਉੱਭਰਿਆ।
1971 ਦੀ ਭਾਰਤ-ਪਾਕਿ ਜੰਗ ਬਾਰੇ ਕੁਝ ਮਹੱਤਵਪੂਰਨ ਤੱਥ:
- ਮੀਡੀਆ ਨੇ ਪਾਕਿਸਤਾਨੀ ਫੌਜ ਦੇ ਹੱਥੋਂ ਬੰਗਾਲੀਆਂ ਅਤੇ ਹਿੰਦੂਆਂ ਦੇ ਵਿਆਪਕ ਕੱਤਲੇਆਮ ਦੀ ਖ਼ਬਰ ਦਿੱਤੀ ਜਿਸ ਨਾਲ ਤਕਰੀਬਨ 10 ਮਿਲੀਅਨ ਲੋਕਾਂ ਨੂੰ ਭਾਰਤ ਭੱਜਣਾ ਪਿਆ। ਭਾਰਤ ਨੇ ਵੀ ਆਪਣੀਆਂ ਸਰਹੱਦਾਂ ਬੰਗਾਲੀ ਸ਼ਰਨਾਰਥੀਆਂ ਲਈ ਖੋਲ੍ਹ ਦਿੱਤੀਆਂ।
- ਪਾਕਿਸਤਾਨ ਨੇ ਆਪਣੀਆਂ ਫ਼ੌਜਾਂ ਪੱਛਮੀ ਮੋਰਚੇ 'ਤੇ ਤਾਇਨਾਤ ਕਰ ਦਿੱਤੀਆਂ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਈ ਹਜ਼ਾਰ ਕਿਲੋਮੀਟਰ ਪਾਕਿਸਤਾਨ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ।
- ਇਸ ਲੜਾਈ ਵਿੱਚ, ਪਾਕਿਸਤਾਨ ਦੇ ਅੱਠ ਹਜ਼ਾਰ ਫੌਜੀ ਮਾਰੇ ਗਏ ਸਨ ਅਤੇ 25 ਹਜ਼ਾਰ ਫੌਜੀ ਜ਼ਖਮੀ ਹੋਏ ਸਨ। ਉਸੇ ਸਮੇਂ, ਭਾਰਤ ਦੇ ਤਿੰਨ ਹਜ਼ਾਰ ਫੌਜੀ ਸ਼ਹੀਦ ਹੋਏ ਅਤੇ 12 ਹਜ਼ਾਰ ਫੌਜੀ ਜ਼ਖਮੀ ਹੋਏ।