ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਇੱਕ ਵੱਡਾ ਐਲਾਨ ਕਰਦਿਆਂ ਰਿਜ਼ਰਵੇਸ਼ਨ ਦੀ ਪੁਰਾਣੀ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਹੈ ਜਿਸ ਨਾਲ 1 ਜੂਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦੇ ਸੰਬੰਧ ਵਿੱਚ ਵੱਡੀ ਤਬਦੀਲੀ ਆਈ ਹੈ। ਇਸ ਤਹਿਤ ਯਾਤਰੀਆਂ ਨੂੰ 30 ਦਿਨਾਂ ਦੀ ਥਾਂ 120 ਦਿਨ ਪਹਿਲਾਂ ਰੇਲਵੇ ਰਿਜ਼ਰਵੇਸ਼ਨ ਦੀ ਸਹੂਲਤ ਮਿਲੇਗੀ।
ਰੇਲਵੇ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, “ਰੇਲਵੇ ਮੰਤਰਾਲੇ ਨੇ ਸਾਰੀਆਂ ਸਪੈਸ਼ਲ ਰੇਲ ਗੱਡੀਆਂ ਦੀ ਐਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨਾਂ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ 230 ਰੇਲ ਗੱਡੀਆਂ ਵਿਚ ਪਾਰਸਲ ਤੇ ਸਮਾਨ ਦੀ ਬੁਕਿੰਗ ਦੀ ਆਗਿਆ ਦਿੱਤੀ ਜਾਵੇਗੀ।"
ਇਸ ਦੇ ਨਾਲ ਹੀ, ਰੇਲਵੇ ਵਲੋਂ ਤਤਕਾਲ ਕੋਟਾ ਵੀ ਲਾਗੂ ਕੀਤਾ ਗਿਆ ਹੈ। ਨਵੀਂ ਪ੍ਰਣਾਲੀ 31 ਮਈ ਤੋਂ ਲਾਗੂ ਹੋਵੇਗੀ। ਇਹ ਸਹੂਲਤ ਦੇਸ਼ ਭਰ ਦੀਆਂ 30 ਵਿਸ਼ੇਸ਼ ਰਾਜਧਾਨੀ ਐਕਸਪ੍ਰੈਸ ਰੇਲ ਗੱਡੀਆਂ ਵਿੱਚ ਵੀ ਲਾਗੂ ਹੋਵੇਗੀ, ਜੋ ਕਿ 1 ਜੂਨ ਤੋਂ ਚੱਲਣ ਵਾਲੀਆਂ 200 ਸਪੈਸ਼ਲ ਰੇਲ ਗੱਡੀਆਂ ਹਨ।