ਪੁਰਤਗਾਲ ਦੇ ਪ੍ਰਧਾਨ ਮੰਤਰੀ ਕੋਸਟਾ ਦਾ ਜਨਮ ਲਿਸਬਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਦਾ ਅੋਰਲੈਂਡੋ ਦ ਕੋਸਟਾ ਇੱਕ ਪੁਰਤਗਾਲੀ ਪੱਤਰਕਾਰ ਤੇ ਲੇਖ਼ਕ ਸਨ, ਜੋ ਕਿ ਗੋਇਨ ਪੁਰਤਗਾਲੀ ਤੇ ਫ਼ਾਂਸਿਸੀ ਮੂਲ ਦੇ ਸੀ। ਕੋਸਟਾ ਦੇ ਰਿਸ਼ਤੇਦਾਰ ਹੁਣ ਵੀ ਗੋਆ ਵਿੱਚ ਰਹਿੰਦੇ ਹਨ।
ਕੋਸਟਾ ਨੇ ਲਿਸਬਨ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1980 ਦੇ ਦਹਾਕੇ ਵਿੱਚ ਪਹਿਲੀ ਵਾਰ ਰਾਜਨੀਤੀ ਵਿੱਚ ਸ਼ਾਮਿਲ ਹੋਇਆ। ਉਸ ਤੋਂ ਬਾਅਦ ਉਹ ਨਗਰ ਕੌਂਸਲ ਲਈ ਸਮਾਜਵਾਦੀ ਉਪ ਪ੍ਰਧਾਨ ਚੁਣਿਆ ਗਿਆ।
ਉਸਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਕਾਨੂੰਨ ਦੀ ਪੜ੍ਹਾਈ ਕੀਤੀ। ਉਹ 2015 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਸਨ। ਉਸਨੇ 26 ਨਵੰਬਰ 2015 ਨੂੰ ਅਹੁਦਾ ਸੰਭਾਲਿਆ ਸੀ।
ਲਗਭਗ ਇੱਕ ਦਹਾਕੇ ਦੀ ਖੜੋਤ ਤੋਂ ਬਾਅਦ, ਕੋਸਟਾ ਦੇ ਕਾਰਜਕਾਲ ਨੇ ਦੇਸ਼ ਵਿੱਚ ਆਰਥਿਕ ਵਿਕਾਸ ਵਾਪਸੀ ਹੋਈ ਹੈ। ਸੋਸ਼ਲਿਸਟ ਪਾਰਟੀ ਦੀ ਪ੍ਰਸਿੱਧੀ ਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਵਾਧਾ ਹੋਇਆ ਹੈ।
ਆਇਰਲੈਂਡ
ਆਇਰਲੈਂਡ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਦਾ ਜਨਮ 18 ਜਨਵਰੀ 1979 ਨੂੰ ਡਬਲਿਨ ਵਿੱਚ ਹੋਇਆ ਸੀ। 38 ਸਾਲਾ ਸਿਆਸਤਦਾਨ ਦੇ ਪਿਤਾ ਅਸ਼ੋਕ ਵਰਾਡਕਰ ਇੱਕ ਡਾਕਟਰ ਹਨ, ਜੋ ਮੁੰਬਈ ਵਿੱਚ ਜੰਮੇ ਅਤੇ 1960 ਵਿੱਚ ਇੰਗਲੈਂਡ ਚਲੇ ਗਏ ਸਨ। ਉਸਦੀ ਮਾਂ ਮੈਰੀ ਇੱਕ ਆਇਰਿਸ਼ ਨਰਸ ਹੈ।
ਉਹ 24 ਸਾਲ ਦੀ ਉਮਰ ਵਿੱਚ ਇੱਕ ਕੌਂਸਲਰ ਬਣਿਆ ਅਤੇ 2007 ਵਿੱਚ ਆਇਰਿਸ਼ ਸੰਸਦ ਲਈ ਚੁਣਿਆ ਗਿਆ। ਸਾਲ 2011 ਵਿੱਚ ਵਰਾਡਕਰ ਨੂੰ ਟਰਾਂਸਪੋਰਟ, ਸੈਰ-ਸਪਾਟਾ ਅਤੇ ਖੇਡਾਂ ਲਈ ਮੰਤਰੀ ਨਿਯੁਕਤ ਕੀਤਾ ਗਿਆ ਸੀ।
2015 ਵਿੱਚ ਉਸਦੇ ਸਮਲਿੰਗੀ ਹੋਣ ਦੇ ਖੁਲਾਸੇ ਤੋਂ ਕੁਝ ਮਹੀਨਿਆਂ ਬਾਅਦ ਆਇਰਲੈਂਡ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਲਈ ਇੱਕ ਜਨਮਤ ਵਿੱਚ ਵੋਟਾਂ ਪਈਆਂ।
ਸਿੰਗਾਪੁਰ
ਸਿੰਗਾਪੁਰ ਦੇ ਤੀਸਰੇ ਰਾਸ਼ਟਰਪਤੀ ਦਾ ਜਨਮ 5 ਅਗਸਤ 1923 ਨੂੰ ਰਬਰ ਪਲਾਂਟੇਸ਼ਨ ਕਲਰਕ ਦੇ ਘਰ ਹੋਇਆ, ਜੋ ਕੇਰਲ ਦੇ ਥਾਲਾਸੇਰੀ ਦਾ ਰਹਿਣ ਵਾਲਾ ਸੀ। ਜਦੋਂ ਉਹ 10 ਸਾਲਾਂ ਦਾ ਸੀ, ਤਾਂ ਉਸ ਦਾ ਪਰਿਵਾਰ ਸਿੰਗਾਪੁਰ ਚਲਾ ਗਿਆ।
ਉਸਨੂੰ ਅੰਗਰੇਜ਼ਾਂ ਦੁਆਰਾ 1951 ਵਿੱਚ ਬਸਤੀਵਾਦੀ ਵਿਰੋਧੀ ਗਤੀਵਿਧੀਆਂ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਉਹ ਲੀ ਕੁਆਨ ਯੇਵਜ਼ ਪੀਪਲਜ਼ ਐਕਸ਼ਨ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਅਤੇ 1959 ਵਿੱਚ ਚੋਣ ਜਿੱਤੀ। ਜਿਸ ਤੋਂ ਬਾਅਦ ਉਹ ਸਿੱਖਿਆ ਮੰਤਰੀ ਬਣੇ।
ਨਾਇਰ 1979 ਵਿੱਚ ਸਿੰਗਾਪੁਰ ਦੀ ਸੰਸਦ ਵਿੱਚ ਦਾਖ਼ਲ ਹੋਏ ਸਨ। ਉਸਨੇ 23 ਅਕਤੂਬਰ 1981 ਤੋਂ 27 ਮਾਰਚ 1985 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਐਸ ਆਰ ਨਾਥਨ ਸਿੰਗਾਪੁਰ ਦੇ ਛੇਵੇਂ ਰਾਸ਼ਟਰਪਤੀ ਸਨ ਅਤੇ 1999 ਤੋਂ 2011 ਤੱਕ ਸੇਵਾ ਨਿਭਾ ਚੁੱਕੇ ਸਨ। ਹੁਣ ਤੱਕ ਉਹ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਹਨ।
ਐਸ. ਰਾਜਰਤਨਮ ਸਿੰਗਾਪੁਰ ਦੇ ਇਤਿਹਾਸ ਦੇ ਪਰਿਭਾਸ਼ਿਤ ਲੀਡਰਾਂ ਵਿੱਚੋਂ ਇੱਕ ਰਿਹਾ ਰਹੇ ਹਨ। ਉਹ 1980 ਤੋਂ 85 ਤੱਕ ਉਪ ਪ੍ਰਧਾਨ ਮੰਤਰੀ ਰਹੇ ਅਤੇ 1959 ਤੋਂ 88 ਤੱਕ ਦੇਸ਼ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ। ਉਹ ਸੁਤੰਤਰ ਸਿੰਗਾਪੁਰ ਲਹਿਰ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੀ। ਉਸਨੇ 1965 ਵਿੱਚ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।
ਸਾਪੀਆ ਧਨਬਾਲਨ 1980 ਦੇ ਦਹਾਕੇ ਦੌਰਾਨ ਇੱਕ ਪ੍ਰਮੁੱਖ ਲੀਡਰ ਸੀ। ਉਸਨੇ ਕੁਆਨ ਯੂ ਦੀ ਅਗਵਾਈ ਹੇਠ ਕਈ ਮਹੱਤਵਪੂਰਨ ਵਿਭਾਗਾਂ ਦਾ ਆਯੋਜਨ ਕੀਤਾ। ਧਨਬਲਨ ਇੱਕ ਤਾਮਿਲ ਪਰਿਵਾਰ ਨਾਲ ਸਬੰਧਿਤ ਹੈ।
ਭਾਰਤੀ ਮੂਲ ਦੇ ਹੋਰ ਮਹੱਤਵਪੂਰਣ ਸਿਨਾਗੋਪੂਰੀਅਨ ਲੀਡਰ ਜਿਨ੍ਹਾਂ ਦੇ ਮਹੱਤਵਪੂਰਣ ਪੋਰਟਫੋਲੀਓ ਹਨ ਉਨ੍ਹਾਂ ਵਿੱਚ ਕੇ ਸ਼ਨਮੂਗਨ, ਐਸ ਈਸਵਰਨ, ਥਰਮਨ ਸ਼ਨਮੁਗਤਾਰਤਨਮ ਅਤੇ ਇੰਦਰਨ ਰਾਜਾ ਸ਼ਾਮਿਲ ਹਨ।
ਗੁਆਇਨਾ
ਛੇਦੀ ਜਗਨ ਕੈਰੇਬੀਅਨ ਵਿੱਚ ਸਭ ਤੋਂ ਵਿਵਾਦਪੂਰਨ ਰਾਜਨੀਤਿਕ ਲੀਡਰਾਂ ਵਿੱਚੋਂ ਇੱਕ ਰਹੇ ਹਨ। ਗੁਆਇਨਾ ਦੀ ਆਜ਼ਾਦੀ ਦਾ ਸਿਹਰਾ ਭਾਰਤੀ ਮੂਲ ਦੇ ਇੱਕ ਫਾਇਰਬ੍ਰਾਂਡ ਨੇਤਾ ਨੂੰ ਦਿੱਤਾ ਗਿਆ। ਉਸਨੂੰ 'ਰਾਸ਼ਟਰ ਪਿਤਾ' ਕਿਹਾ ਜਾਂਦਾ ਹੈ।
ਜਗਨ ਦਾ ਜਨਮ 22 ਮਾਰਚ 1918 ਨੂੰ ਹੋਇਆ ਸੀ। ਉਸ ਦੇ ਦਾਦਾ-ਦਾਦੀ ਗੰਨੇ ਦੀ ਬਿਜਾਈ ਵੇਲੇ ਮਜ਼ਦੂਰਾਂ ਵਜੋਂ ਭਾਰਤ ਤੋਂ ਚਲੇ ਗਏ ਸਨ। ਆਪਣੀ ਪਤਨੀ ਨਾਲ ਜਗਨ ਨੇ ਪੀਪਲਜ਼ ਪ੍ਰੋਗਰੈਸਿਵ ਪਾਰਟੀ ਦੀ ਸਥਾਪਨਾ ਕੀਤੀ। ਜੋ ਬ੍ਰਿਟਿਸ਼ ਉਪਨਿਵੇਸ਼ ਵਿੱਚ ਪਹਿਲਾ ਆਧੁਨਿਕ ਰਾਜਨੀਤਿਕ ਸੰਗਠਨ ਸੀ।
ਜਦੋਂ ਉਹ ਇੱਕ ਛੋਟੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਤਾਂ ਸੰਯੁਕਤ ਰਾਸ਼ਟਰ ਅਮਰੀਕਾ ਨੇ ਉਸਦੀ ਸੋਵੀਅਤ ਪੱਖੀ ਮਾਰਕਸਵਾਦੀ-ਲੈਨਿਨਵਾਦੀ ਰਾਜਨੀਤੀ ਕਾਰਨ ਉਸਨੂੰ ਇਸ ਅਹੁਦੇ ਤੋਂ ਹਟਾ ਦਿੱਤਾ। ਉਸਨੇ ਲਗਭਗ 30 ਸਾਲ ਵਿਰੋਧੀ ਧਿਰ ਵਜੋਂ ਸੇਵਾ ਕੀਤੀ। ਉਹ 1992 ਵਿਚ ਰਾਸ਼ਟਰਪਤੀ ਬਣ ਕੇ ਸੱਤਾ ਵਿੱਚ ਵਾਪਸੀ ਕੀਤੀ ਅਤੇ ਸ਼ੀਤ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਸੰਯੁਕਤ ਰਾਜ ਨਾਲ ਸੁਲ੍ਹਾ ਸਬੰਧ ਬਣਾਈ ਰੱਖਿਆ। 6 ਮਾਰਚ 1997 ਨੂੰ ਉਸਦੀ ਮੌਤ ਹੋ ਗਈ।
ਗੁਆਇਨਾ
ਟਾਈਮ ਰਸਾਲੇ ਦੁਆਰਾ ਵਾਤਾਵਰਣ ਦੇ ਨਾਇਕ ਵਜੋਂ ਪੈਦਾ ਹੋਏ ਜਗਦੇਵ ਦਾ ਜਨਮ 23 ਜਨਵਰੀ 1964 ਨੂੰ ਹੋਇਆ। 13 ਸਾਲ ਦੀ ਉਮਰ ਵਿੱਚ ਉਹ ਜਗਨ ਦੀ ਪੀਪਲਜ਼ ਪ੍ਰੋਗਰੈਸਿਵ ਪਾਰਟੀ ਦੇ ਯੂਥ ਵਿੰਗ ਵਿੱਚ ਸ਼ਾਮਿਲ ਹੋ ਗਿਆ। 16 ਸਾਲ ਦੀ ਉਮਰ ਵਿੱਚ ਉਹ ਪਹਿਲਾਂ ਹੀ ਪਾਰਟੀ ਦਾ ਮੈਂਬਰ ਸੀ।
ਉਹ ਮਾਸਕੋ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ 1990 ਵਿੱਚ ਗੁਆਇਨਾ ਪਰਤ ਆਇਆ। ਉੱਥੇ ਉਸਨੇ ਰਾਜ ਯੋਜਨਾਬੰਦੀ ਸਕੱਤਰੇਤ ਵਿੱਚ ਇੱਕ ਅਰਥ ਸ਼ਾਸਤਰੀ ਵਜੋਂ ਕੰਮ ਕੀਤਾ।
ਉਨ੍ਹਾਂ ਨੇ 1992 ਵਿੱਚ ਪੀਪਲਜ਼ ਪ੍ਰੋਗਰੈਸਿਵ ਪਾਰਟੀ ਤੋਂ ਚੋਣ ਜਿੱਤੀ, ਜਦੋਂ ਜਗਦੇਵ ਵਿੱਤ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਸਨ। ਜਗਨ ਦੀ ਮੌਤ ਤੋਂ ਬਾਅਦ ਅਤੇ ਉਸ ਦੀ ਪਤਨੀ ਜੈਨੇਟ ਜਗਨ ਨੇ ਦੋ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਪਾਰਟੀ ਪ੍ਰਧਾਨ ਵੱਜੋਂ ਅਹੁਦਾ ਛੱਡ ਦਿੱਤਾ। ਜਿਸ ਤੋਂ ਬਾਅਦ ਜਗਦੇਵ ਪਾਰਟੀ ਦੇ ਪ੍ਰਧਾਨ ਬਣੇ। ਉਹ 11 ਅਗਸਤ 1999 ਨੂੰ ਦੇਸ਼ ਦੇ ਰਾਸ਼ਟਰਪਤੀ ਬਣੇ ਅਤੇ ਦੋ ਕਾਰਜਕਾਲ ਲਈ ਸੇਵਾ ਨਿਭਾਈ।
ਸ਼੍ਰੀਨਾਥ ਸੁਰੇਂਦਰਨਾਥ ਰਾਮਫਲ, ਜੋ ਜਾਰਜਟਾਉਨ ਯੂਨੀਵਰਸਿਟੀ ਅਤੇ ਕਿੰਗਜ਼ ਕਾਲਜ ਲੰਡਨ ਤੋਂ ਪੜ੍ਹਾਉਂਦਾ ਸੀ। 1972 ਤੋਂ 1975 ਤੱਕ ਗੁਆਇਨਾ ਦੇ ਵਿਦੇਸ਼ ਮੰਤਰੀ ਰਹੇ। ਆਪਣਾ ਮੰਤਰੀ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਰਾਮਫਲ ਨੇ 1975 ਤੋਂ 1990 ਤੱਕ ਰਾਸ਼ਟਰਮੰਡਲ ਰਾਸ਼ਟਰ ਦੇ ਦੂਜੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਜਗਨ ਵਾਂਗ ਭਾਰਤੇ ਜਗਦੇਵ ਇੰਡੋ-ਗੁਆਨੀ ਦੇ ਮਾਪੇ ਹਿੰਦੂ ਸਨ। ਪ੍ਰਧਾਨਮੰਤਰੀ (ਅੰਤਰਿਮ ਦੇ ਬਾਵਜੂਦ) ਅਤੇ ਰਾਸ਼ਟਰਪਤੀ ਦੋਵਾਂ ਵਜੋਂ ਕੰਮ ਕੀਤਾ। 1999 ਵਿੱਚ ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਜਗਦੇਵ ਸਿਰਫ਼ 35 ਸਾਲਾਂ ਦੇ ਸਨ। ਉਹ ਵਿਸ਼ਵ ਦਾ ਸਭ ਤੋਂ ਘੱਟ ਉਮਰ ਦਾ ਰਾਜ ਮੁਖੀ ਸੀ। ਉਸਨੇ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਸੇਵਾ ਕੀਤੀ। ਗੁਆਇਨਾ ਦੇ ਪ੍ਰਧਾਨਮੰਤਰੀ ਮੋਸ਼ੇ ਨਾਗਮੁੱਟੂ ਤਾਮਿਲ ਭਾਰਤੀ ਮੂਲ ਦੇ ਹਨ। ਉਹ ਸਾਲ 2015 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 1992 ਵਿੱਚ ਸੰਸਦ ਲਈ ਚੁਣੇ ਗਏ ਸਨ ਤੇ ਕਈ ਮੰਤਰੀਆਂ ਦੀ ਭੂਮਿਕਾ ਵਿੱਚ ਸੇਵਾ ਨਿਭਾਅ ਰਹੇ ਸਨ।
ਤ੍ਰਿਨੀਦਾਦ ਅਤੇ ਟੋਬੈਗੋ
ਪਾਂਡੇ ਦਾ ਜਨਮ 25 ਮਈ 1933 ਨੂੰ ਹੋਇਆ ਸੀ। ਉਸਨੇ ਲਿੰਕਨ ਇੰਸਟੀਚਿਊਟ ਤੋਂ ਕਾਨੂੰਨ ਦੀ ਡਿਗਰੀ, ਲੰਡਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਲੰਡਨ ਸਕੂਲ ਆਫ਼ ਡਰਾਮੇਟਿਕ ਆਰਟਸ ਤੋਂ ਨਾਟਕ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਉਹ ਲੰਡਨ ਵਿੱਚ ਸੀ, ਉਸਨੇ ਨਾਈਨ ਆਵਰਸ ਟੂ ਰਾਮਾ (1963), ਮੈਨ ਇਨ ਦ ਮਿਡਲ (1964) ਅਤੇ ਬ੍ਰਿਗੇਡ ਆਫ਼ ਕੰਧਾਰ (1965) ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ।
ਪਾਂਡੇ 1966 ਵਿੱਚ ਰਾਜਨੀਤੀ ਵਿੱਚ ਦਾਖ਼ਲ ਹੋਏ ਅਤੇ ਵਰਕਰਜ਼ ਐਂਡ ਫਾਰਮਰਜ਼ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਸਨੇ ਇੱਕ ਵਕੀਲ ਵਜੋਂ ਇੱਕ ਨਿੱਜੀ ਅਭਿਆਸ ਸ਼ੁਰੂ ਕੀਤਾ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜਾਈ ਲੜੀ।
ਉਹ 1973 ਵਿੱਚ ਆਲ ਤ੍ਰਿਨੀਦਾਦ ਸ਼ੂਗਰ ਅਤੇ ਜਨਰਲ ਵਰਕਰਜ਼ ਟ੍ਰੇਡ ਯੂਨੀਅਨ ਦਾ ਪ੍ਰਧਾਨ ਬਣਿਆ। ਨਵੰਬਰ 1995 ਵਿੱਚ ਪ੍ਰਧਾਨ ਮੰਤਰੀ ਨਿਯੁਕਤ ਹੋਣ ਤੱਕ ਉਹ ਇਸ ਅਹੁਦੇ 'ਤੇ ਰਹੇ।
ਤ੍ਰਿਨੀਦਾਦ ਅਤੇ ਟੋਬੈਗੋ
ਦੱਖਣੀ ਤ੍ਰਿਨੀਦਾਦ ਦੇ ਸਿਪਾਰੀਆ ਦੇ ਬ੍ਰਾਹਮਣ ਪਰਿਵਾਰ ਵਿੱਚ 22 ਅਪ੍ਰੈਲ 1952 ਨੂੰ ਜਨਮੇ ਪ੍ਰਸਾਦ-ਬਿਸੇਸਰ ਇੱਕ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜੋ ਭਾਰਤ ਦੇ ਭੈਲਪੁਰ ਤੱਕ ਆਪਣੇ ਵੰਸ਼ ਦਾ ਪਤਾ ਲਾਗਉੱਦੇ ਹਨ।
ਪ੍ਰਸਾਦ-ਬਿਸੇਸਰ ਨੇ ਸਿੱਖਿਆ ਅਤੇ ਕਾਨੂੰਨ ਵਿੱਚ ਡਿਪਲੋਮਾ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਉਸਨੇ ਆਰਥਰ ਲੋਕ ਜੈਕ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਟ੍ਰਿਨਿਡੈਡ ਤੋਂ ਕਾਰੋਬਾਰੀ ਪ੍ਰਸ਼ਾਸਨ (ਈ ਐਮ ਬੀ ਏ) ਵਿੱਚ ਕਾਰਜਕਾਰੀ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਉਹ ਪਹਿਲਾਂ ਇੱਕ ਅਧਿਆਪਕਾ ਬਣੀ ਅਤੇ ਫਿਰ 1987 ਵਿੱਚ ਰਾਜਨੀਤੀ ਵਿੱਚ ਦਾਖ਼ਲ ਹੋਈ। 1995 ਵਿੱਚ ਉਹ ਸਿਪਾਰੀਆ, ਅਟਾਰਨੀ ਜਨਰਲ, ਕਾਨੂੰਨੀ ਮਾਮਲਿਆਂ ਬਾਰੇ ਮੰਤਰੀ ਅਤੇ 1995 ਤੋਂ 2001 ਤੱਕ ਸਿੱਖਿਆ ਮੰਤਰੀ ਰਹੀ।
2006 ਵਿੱਚ, ਪ੍ਰਸਾਦ-ਬਿਸੇਸਰ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ। ਉਹ ਦੇਸ਼ ਵਿੱਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣ ਗਈ। 26 ਮਈ 2010 ਨੂੰ ਉਸਨੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਗਣਤੰਤਰ ਰਾਜ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣ ਕੇ ਇਕ ਵਾਰ ਫਿਰ ਇਤਿਹਾਸ ਰਚਿਆ।
ਦੇਸ਼ ਵਿੱਚ ਤਿੰਨ ਭਾਰਤੀ ਮੂਲ ਦੇ ਨੇਤਾ ਹਨ ਜਿਨ੍ਹਾਂ ਨੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਬਿਸੇਸਰ ਤੋਂ ਪਹਿਲਾਂ ਇੱਕ ਹੋਰ ਭਾਰਤੀ ਮੂਲ ਦੇ ਲੀਡਰ, ਬਾਸਦੇਵ ਪਾਂਡੇ ਨੇ 1995 ਤੋਂ 2001 ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਰਿਟਾਇਰਡ ਹਾਈ ਕੋਰਟ ਦੇ ਜੱਜ ਨੂਰ ਹਸਨਾਲੀ ਤ੍ਰਿਨੀਦਾਦ ਅਤੇ ਟੋਬੈਗੋ ਦੇ ਪਹਿਲੇ ਭਾਰਤੀ ਮੂਲ ਦੇ ਰਾਸ਼ਟਰਪਤੀ ਬਣੇ। ਉਹ ਦੇਸ਼ ਦਾ ਦੂਜਾ ਰਾਸ਼ਟਰਪਤੀ ਸੀ ਅਤੇ 1987 ਤੋਂ 1997 ਤੱਕ ਇਸ ਅਹੁਦੇ ਉੱਤੇ ਰਿਹਾ।
ਲਿੰਡਾ ਬਾਬੂਲਾਲ, ਸੂਰਜਰਾਤਨ ਰਾਮਬਚਨ, ਸਿਮਬੁਨਾਥ ਕਪਿਲਾਦੇਵਾ (ਲੇਖਕ ਵੀ ਐਸ ਨਾਇਪੌਲ ਦੇ ਚਾਚੇ), ਵਿੰਸਟਨ ਚੰਦਰਭਾਨ ਦੁਕਰਾਨ ਅਤੇ ਰਾਲਫ਼ ਮਰਾਜ ਹੋਰ ਭਾਰਤੀ ਮੂਲ ਦੇ ਸਿਆਸਤਦਾਨ ਹਨ ਜਿਨ੍ਹਾਂ ਨੇ ਕਈ ਵਿਭਾਗ ਚਲਾਏ ਹਨ।
ਫਿਜੀ
ਮਹਿੰਦਰ ਪਾਲ ਚੌਧਰੀ ਫਿਜੀ ਦੀ ਲੇਬਰ ਪਾਰਟੀ ਦੇ ਨੇਤਾ ਅਤੇ ਸੰਸਥਾਪਕ ਮੈਂਬਰ ਹਨ। ਉਹ 1999 ਵਿੱਚ ਫਿਜੀ ਦੇ ਪ੍ਰਧਾਨ ਮੰਤਰੀ ਅਹੁੰਦੇ ਉੱਤੇ ਤਾਇਨਾਤ ਹੋਏ, ਅਹੁਦਾ ਸੰਭਾਲਣ ਵਾਲੇ ਪਹਿਲੇ ਇੰਡੋ-ਫਿਜੀਅਨ ਬਣ ਗਏ।
ਵਿਸੇਸ ਵਿੱਚ ਭਾਰਤੀ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ।
ਚੌਧਰੀ ਦੇ ਜੱਦੀ ਸਬੰਧ ਹਰਿਆਣਾ ਦੇ ਬਹੁ ਜਮਾਲਪੁਰ ਪਿੰਡ ਵਿੱਚ ਲੱਭੇ ਜਾ ਸਕਦੇ ਹਨ। ਉਸ ਦਾ ਪਿਤਾ ਫਿਜੀ ਦੇ ਬਾਗ਼ਾਂ ਵਿੱਚ ਕੰਮ ਕਰਨ ਲਈ ਇੱਕ ਮਜ਼ਦੂਰ ਵਜੋਂ 1902 ਵਿੱਚ ਫਿਜੀ ਆਏ ਸੀ।