ਹੈਦਰਾਬਾਦ :ਇੱਕ ਮਹਿਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਕਤਰ ਵਿੱਚ ਫਸੀ ਆਪਣੀ ਬੇਟੀ ਨੂੰ ਬਚਾਉਂਣ ਲਈ ਮਦਦ ਦੀ ਮੰਗ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਏਜੰਟ ਨੇ ਉਸ ਦੀ ਬੇਟੀ ਨੂੰ ਝੂਠ ਬੋਲ ਕੇ ਉਥੇ ਭੇਜਿਆ ਸੀ ਅਤੇ ਹੁਣ ਉਸ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਕਤਰ 'ਚ ਫਸੀ ਭਾਰਤੀ ਨਰਸ, ਮਾਂ ਨੇ ਵਿਦੇਸ਼ ਮੰਤਰੀ ਅੱਗੇ ਮਦਦ ਦੀ ਲਗਾਈ ਗੁਹਾਰ - Sushma swaraj
ਕਤਰ ਵਿੱਚ ਫਸੀ ਭਾਰਤੀ ਨਰਸ ਨੂੰ ਬਚਾਉਣ ਲਈ ਉਸ ਦੀ ਮਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੂੰ ਉਥੇ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਮਦਦ ਦੀ ਮੰਗ ਕਰਨ ਵਾਲੀ ਮਹਿਲਾ ਤੱਬਸੁਮ ਨੇ ਦੱਸਿਆ ਕਿ ਉਸ ਦੀ ਬੇਟੀ ਨਰਸ ਹੈ। ਇੱਕ ਏਜੰਟ ਨੇ ਉਸ ਦੀ ਬੇਟੀ ਨੂੰ ਕਤਰ ਵਿੱਚ ਰਹਿ ਰਹੀ ਆਪਣੀ ਬਿਮਾਰ ਭੈਂਣ ਦੀ ਦੇਖਭਾਲ ਕਰਨ ਲਈ ਭੇਜਿਆ ਸੀ ਅਤੇ ਦੇਖਭਾਲ ਕਰਨ ਲਈ 40 ਹਜ਼ਾਰ ਰੁਪਏ ਵੀ ਦਿੱਤੇ ਸੀ। ਹੁਣ ਉਸ ਦੀ ਬੇਟੀ ਤੋਂ ਉਥੇ ਘਰੇਲੂ ਕੰਮ ਕਰਵਾਏ ਜਾ ਰਹੇ ਹਨ ਅਤੇ ਮਨ੍ਹਾਂ ਕਰਨ 'ਤੇ ਉਸ ਨਾਲ ਕੁੱਟ-ਮਾਰ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਸ ਦੀ ਬੇਟੀ ਨੂੰ ਮੁੜ ਦੇਸ਼ ਨਹੀਂ ਪਰਤਨ ਦਿੱਤਾ ਜਾ ਰਿਹਾ। ਤਬਸੁੱਮ ਨੇ ਦੱਸਿਆ ਕਿ ਬੇਟੀ ਨੂੰ ਮੁੜ ਦੇਸ਼ ਵਾਪਿਸ ਭੇਜਣ ਦੇ ਲਈ ਏਜੰਟ ਉਸ ਕੋਲੋਂ 1.5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਬੇਟੀ ਦਾ ਪਾਸਪੋਰਟ ਜ਼ਬਤ ਕਰਨ ਅਤੇ ਉਸ ਨੂੰ ਵੇਚਣ ਦੀ ਧਮਕੀ ਦਿੱਤੀ ਹੈ ਜਿਸ ਕਾਰਨ ਉਹ ਬੇਹਦ ਪਰੇਸ਼ਾਨ ਹੈ।ਤੱਬਸੁਮ ਨੇ ਕਿਹਾ ਕਿ ਗ਼ਰੀਬ ਹੋਣ ਕਾਰਨ ਉਹ ਇਨ੍ਹੀ ਵੱਡੀ ਰਕਮ ਨਹੀਂ ਇੱਕਠੀ ਕਰ ਸਕਦੀ। ਉਹ ਆਪਣੀ ਬੇਟੀ ਨੂੰ ਵਾਪਿਸ ਲਿਆਉਣਾ ਚਾਹੁੰਦੀ ਹੈ ਅਤੇ ਇਸ ਲਈ ਉਸ ਨੇ ਵਿਦੇਸ਼ ਮੰਤਰੀ ਤੋਂ ਮਦਦ ਦੀ ਮੰਗ ਕੀਤੀ ਹੈ।