ਅਹਿਮਦਾਬਾਦ: ਭਾਰਤੀ ਨੇਵੀ ਨੇ ਅੱਜ ਗੁਜਰਾਤ ਵਿਖੇ ਪੋਰਬੰਦਰ ਤੋਂ ਆਪਣੇ 6ਵੇਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਨੂੰ ਸ਼ਾਮਲ ਕੀਤਾ। ਭਾਰਤੀ ਨੌਸੇਨਾ ਵਿੱਚ ਡੋਨਿਅਰ ਸਕੁਐਡਰਨ ਹਵਾਈ ਜਹਾਜ਼ਾਂ ਨੂੰ ਮੇਕ ਇਨ ਇੰਡੀਆ ਯੋਜਨਾ ਤਹਿਤ ਬਣਾਏ ਗਏ ਹਨ। ਭਾਰਤੀ ਨੇਵੀ ਨੇ ਸ਼ੁਕਰਵਾਰ ਨੂੰ 6ਵੇਂ ਨਵੇਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਦਾ ਕਮਿਸ਼ਨ ਮੌਕੇ ਡਿਪਟੀ ਚੀਫ਼, ਡਿਪਟੀ ਐਡਮਿਰਲ ਐਮਐਸ ਪਵਾਰ ਸੈਰੇਮਨੀ ਵਿੱਚ ਮੌਜੂਦ ਰਹੇ।
ਪੋਰਬੰਦਰ ਵਿੱਚ ਸਥਿਤ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ, ਅਪਗ੍ਰੇਡਡ ਡੋਰਨੀਅਰ 228 ਨੂੰ ਸੰਚਾਲਿਤ ਕਰੇਗਾ। ਡੋਰਨੀਅਰ 228 ਭਾਰਤ ਵਿੱਚ ਤਿਆਰ ਕੀਤਾ ਗਿਆ ਹੈ। ਇਸ ਨੂੰ ਹਿੰਦੁਸਤਾਨ ਏਅਰੋਨੋਟਿਕਲ ਲਿਮਟਿਡ (ਐਚਏਐਲ) ਨੇ ਤਿਆਰ ਕੀਤਾ ਹੈ।
ਕੀ ਹੈ ਡੋਰਨੀਅਰ
ਡੋਰਨੀਅਰ ਜਹਾਜ਼ ਭਾਰਤੀ ਸੇਨਾ ਵਿੱਚ ਕਰੀਬ ਛੇ ਦਹਾਕਿਆਂ ਤੋਂ ਸੇਵਾ ਨਿਭਾ ਰਿਹਾ ਹੈ। ਇਹ ਜਹਾਜ਼ ਨਿਗਰਾਨੀ ਦੇ ਮੋਰਚੇ 'ਤੇ ਬਹੁਤ ਮਹੱਤਵਪੂਰਨ ਹੈ। ਭਾਰਤੀ ਨੇਵੀ ਸਵਦੇਸ਼ੀਕਰਨ ਨਿਰਮਾਣ ਨੂੰ ਪਹਿਲ ਦਿੰਦੀ ਹੈ। ਡੋਰਨੀਅਰ ਵੀ ਇਸ ਦਾ ਪ੍ਰਤੀਕ ਹੈ। ਆਪ੍ਰੇਸ਼ਨ ਵਿਜੇ ਅਤੇ ਆਪ੍ਰੇਸ਼ਨ ਪਰਾਕ੍ਰਮ ਵਿੱਚ ਡੋਰਨੀਅਰ ਦੀ ਮਹੱਤਵਪੂਰਣ ਭੂਮਿਕਾ ਕਹੀ ਹੈ।
ਡੋਰਨੀਅਰ ਦੀ ਖ਼ਾਸੀਅਤ:
- ਗਲਾਸ ਕਾਕਪਿਟ
- ਨਿਗਰਾਨੀ ਲਈ ਅਤਿ ਆਧੁਨਿਕ ਰਡਾਰ
- ELINT ਸੈਂਸਰ
- ਆਪਟੀਕਲ ਸੈਂਸਰ
- ਨੈਟਵਰਕਿੰਗ ਦੀ ਵਿਸ਼ੇਸ਼ਤਾਂ