ਪੰਜਾਬ

punjab

ETV Bharat / bharat

ਕੋਰੋਨਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਲਾਂਚ ਕੀਤੀ ਅਰੋਗਿਆ ਸੇਤੂ ਐਪ - ਕੋਰੋਨਾ ਵਾਇਰਸ

ਸਰਕਾਰ ਨੇ ਕੋਵਿਡ -19 ਨੂੰ ਟਰੈਕ ਕਰਨ ਲਈ ਅਰੋਗਿਆ ਸੇਤੂ ਨਾਂਅ ਦਾ ਐਪ ਲਾਂਚ ਕੀਤਾ ਹੈ। ਸਰਕਾਰ ਦਾ ਉਦੇਸ਼ ਇਸ ਐਪ ਦੇ ਰਾਹੀ ਗਾਹਕਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ ਜਾਂ ਨਹੀਂ।

indian govt brings covid 19 tracker app aarogya setu
ਫ਼ੋਟੋ

By

Published : Apr 2, 2020, 11:09 PM IST

ਨਵੀਂ ਦਿੱਲੀ: ਭਾਰਤ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਕੋਵਿਡ -19 ਨੂੰ ਟਰੈਕ ਕਰਨ ਲਈ ਅਰੋਗਿਆ ਸੇਤੂ ਨਾਂਅ ਦਾ ਐਪ ਲਾਂਚ ਕੀਤਾ ਹੈ। ਸਰਕਾਰ ਦਾ ਉਦੇਸ਼ ਇਸ ਐਪ ਦੇ ਰਾਹੀ ਗਾਹਕਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਜਾਣ ਸਕਣ ਕਿ ਉਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹਨ ਜਾਂ ਨਹੀਂ। ਯੂਜ਼ਰਸ ਦੇ ਸਮਾਰਟਫੋਨ ਦੀ ਲੋਕੇਸ਼ਨ, ਡਾਟਾ ਅਤੇ ਬਲੂਟੁੱਥ ਦੀ ਵਰਤੋਂ ਕਰਕੇ ਕੋਰੋਨਾ ਸੰਕਰਮਣ ਦਾ ਪਤਾ ਲਗਾਇਆ ਜਾਵੇਗਾ।

ਮੀਡੀਆ ਰਿਪੋਰਟ ਮੁਤਾਬਕ ਅਰੋਗਿਆ ਸੇਤੂ ਐਪ ਤੁਹਾਡੇ ਸਮਾਰਟਫੋਨ ਦੀ ਲੋਕੇਸ਼ਨ, ਡਾਟਾ ਅਤੇ ਬਲੂਟੁੱਥ ਤੋਂ ਪਤਾ ਲਗਾਵੇਗੀ ਕਿ ਕੀ ਤੁਸੀਂ ਕਿਸੇ ਕੋਰੋਨਾ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਜਾਂ ਨਹੀਂ।

ਲੋਕੇਸ਼ਨ ਅਤੇ ਡਾਟਾ ਦੀ ਵਰਤੋਂ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਵੇਗੀ ਕਿ ਅਸਲ ਵਿਚ ਵਿਅਕਤੀ ਕਿੱਥੇ ਹੈ ਤੇ ਬਲੂਟੁੱਥ ਕਨੈਕਟੀਵਿਟੀ ਦੱਸੇਗੀ ਕਿ ਕੀ ਤੁਸੀਂ ਕੋਰੋਨਾ ਪੀੜਤ ਵਿਅਕਤੀ ਤੋਂ 6 ਫੁੱਟ ਦੀ ਦੂਰੀ ‘ਤੇ ਹੋ। ਇਸ ਤੋਂ ਇਲਾਵਾ ਅਰੋਗਿਆ ਸੇਤੂ ਐਪ ਤੁਹਾਨੂੰ ਕੋਰੋਨੋ ਵਾਇਰਸ ਤੋਂ ਬਚਾਉਣ ਲਈ ਸੁਝਾਅ ਵੀ ਦਿੰਦਾ ਹੈ। ਜੇਕਰ ਤੁਸੀਂ ਕੋਵਿਡ -19 ਸੰਕਰਮਿਤ ਹੋ ਜਾਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿਚ ਆਉਂਦੇ ਹੋ, ਤਾਂ ਐਪ ਤੁਹਾਡਾ ਡਾਟਾ ਸਰਕਾਰ ਨਾਲ ਸਾਂਝਾ ਕਰਦੀ ਹੈ।

ਹਾਲਾਂਕਿ ਐਪ ਦੀ ਗੋਪਨੀਯਤਾ ਨੀਤੀ ਵਿੱਚ ਇਹ ਸ਼ਾਮਲ ਕੀਤਾ ਗਿਆ ਹੈ ਕਿ ਯੂਜ਼ਰ ਦਾ ਡਾਟਾ ਤੀਜੀ ਧਿਰ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਐਪ ਵਿੱਚ ਇੱਕ ਚੈਟਬੋਟ ਸ਼ਾਮਲ ਹੈ, ਜੋ ਕੋਰੋਨੋ ਵਾਇਰਸ ਸਬੰਧੀ ਤੁਹਾਡੇ ਮੁੱਢਲੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਇਹ ਨਿਰਧਾਰਿਤ ਕਰਦਾ ਹੈ ਕਿ ਤੁਹਾਡੇ ਵਿਚ ਲੱਛਣ ਹਨ ਜਾਂ ਨਹੀਂ। ਇਹ ਭਾਰਤ ਦੇ ਹਰੇਕ ਰਾਜ ਦਾ ਹੈਲਪਲਾਈਨ ਨੰਬਰ ਵੀ ਦਿੰਦਾ ਹੈ।

ABOUT THE AUTHOR

...view details