ਪੰਜਾਬ

punjab

ETV Bharat / bharat

312 ਸਿੱਖਾਂ ਦਾ ਨਾਂਅ ਕਾਲੀ ਸੂਚੀ ਚੋਂ ਕੱਢਣਾ ਖ਼ੁਸ਼ੀ ਦੀ ਗੱਲ: ਸਿਰਸਾ - 312 names from blacklist

1984 ਦੇ ਸਿੱਖ ਕਤਲੇਆਮ ਤੋਂ ਬਾਅਦ ਇਨਸਾਫ਼ ਲਈ ਮੰਗ ਕਰਨ ਵਾਲੇ ਸਿੱਖਾਂ ਦੇ ਨਾਂਅ ਭਾਰਤ ਸਰਕਾਰ ਨੇ ਕਾਲੀ ਸੂਚੀ ਵਿੱਚ ਪਾ ਦਿੱਤੇ ਸਨ, ਅੱਜ ਸਰਕਾਰ ਨੇ ਉਨ੍ਹਾਂ ਨਾਂਅ ਵਿੱਚੋਂ 312 ਨੂੰ ਬਾਹਰ ਕੱਢ ਦਿੱਤਾ ਹੈ ਅਤੇ 2 ਨੂੰ ਬਾਕੀ ਰੱਖ ਲਿਆ ਹੈ।

312 ਸਿੱਖਾਂ ਦੇ ਨਾਂਅ ਕਾਲੀ ਸੂਚੀ ਵਿੱਚੋਂ ਬਾਹਰ ਲਏ

By

Published : Sep 13, 2019, 3:07 PM IST

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ ਕਿ ਜੋ ਅੱਜ ਕਾਲੀ ਸੂਚੀ ਤੋਂ ਸਿੱਖਾਂ ਦੇ ਨਾਂਅ ਬਾਹਰ ਕੱਢੇ ਗਏ ਹਨ ਉਹ ਬਹੁਤ ਹੀ ਖ਼ੁਸ਼ੀ ਅਤੇ ਰਾਹਤ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੇ ਇਨਸਾਫ਼ ਲਈ ਜਿਹੜੇ ਸਿੱਖਾਂ ਨੇ ਆਵਾਜ਼ ਚੁੱਕੀ ਸੀ, ਭਾਰਤ ਦੀ ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ, ਉਨ੍ਹਾਂ ਵਿੱਚ ਡਰ ਪੈਦਾ ਕਰਨਾ ਚਾਹਿਆ। ਇਸ ਲਈ ਭਾਰਤ ਸਰਕਾਰ ਨੇ ਉਨ੍ਹਾਂ ਸਿੱਖਾਂ ਨੂੰ ਕਾਲੀਸੂਚੀ ਵਿੱਚ ਪਾ ਦਿੱਤਾ।

ਵੇਖੋ ਵੀਡੀਓ।

ਇਹ ਸਾਡੀ ਨਹੀਂ ਉਨ੍ਹਾਂ ਲੋਕਾਂ ਦੀ ਜਿੱਤ ਹੈ ਜਿੰਨ੍ਹਾਂ ਨੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਚੁੱਕੀ ਅਤੇ ਜਿਸ ਤਰ੍ਹਾਂ ਨਾਲ ਉਸ ਸਮੇਂ ਦੀ ਸਰਕਾਰ ਵਿੱਚ ਸਿੱਖਾਂ ਦੇ ਨਾਂਅ ਕਾਲੀ ਸੂਚੀ ਵਿੱਚ ਪਾਏ ਸਨ, ਉਨ੍ਹਾਂ ਨੂੰ ਅੱਜ ਇਨਸਾਫ਼ ਮਿਲਿਆ ਹੈ। ਮੈਂ ਇਸ ਦੇ ਲਈ ਦੇਸ਼ ਦੇ ਗ੍ਰਹਿਮੰਤਰੀ , ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਧਾਈ ਦਿੰਦਾ ਹਾਂ, ਜਿੰਨ੍ਹਾਂ ਸਿੱਖਾਂ ਨੇ ਆਵਾਜ਼ ਚੁੱਕੀ ਉਨ੍ਹਾਂ ਦੀ ਆਵਾਜ਼ ਨੂੰ ਦੱਬਣ ਲਈ ਉਨ੍ਹਾਂ ਦੇ ਨਾਂਆਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ।

ਅੱਜ ਭਾਰਤ ਸਰਕਾਰ ਨੇ 312 ਨਾਂਅ ਬਾਹਰ ਕੱਢੇ ਹਨ ਅਤੇ 2 ਨਾਂਅ ਬਾਕੀ ਰਹਿ ਗਏ ਹਨ। ਜਿੰਨ੍ਹਾਂ ਬਾਰੇ ਭਾਰਤ ਸਰਕਾਰ ਹਾਲੇ ਵੀ ਜਾਂਚ-ਪੜਤਾਲ ਕਰ ਰਹੀ ਹੈ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੀ ਇੱਕ ਅਲੱਗ ਤੋਂ ਨਵੀਂ ਪਾਰਟੀ ਦਾ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਬਾਰੇ ਬੋਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਉੱਪਰ ਗੁਰੂ ਘਰ ਦੀ ਗੋਲਕ ਦੇ ਪੈਸੇ ਦੀ ਲੁੱਟ-ਖਸੁੱਟ ਦੇ ਦੋਸ਼ ਲੱਗੇ ਹਨ।

ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ 'ਤੇ ਨਹੀਂ ਹੋਈ ਸੁਣਵਾਈ, 16 ਸਤੰਬਰ ਨੂੰ ਹੋਵੇਗੀ ਸੁਣਵਾਈ

ਉਹ ਹਰ ਰੋਜ਼ ਪ੍ਰੈੱਸ ਕਾਨਫ਼ਰੰਸ ਤਾਂ ਕਰਦੇ ਹਨ ਪਰ ਗੋਲਕ ਦੇ ਪੈਸੇ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੰਦੇ। ਆਖ਼ਿਰ ਗੁਰੂ ਘਰ ਦਾ ਪੈਸਾ ਕਿਥੇ ਗਿਆ।

ਜਾਣਕਾਰੀ ਮੁਤਾਬਕ ਜੀਕੇ ਨੇ ਆਪਣੀ ਪਾਰਟੀ ਦਾ ਨਾਂਅ ਜਾਗੋ ਰੱਖਿਆ ਹੈ, ਪਾਰਟੀ ਦੇ ਨਾਂਅ ਨੂੰ ਲੈ ਕੇ ਸਿਰਸਾ ਨੇ ਕਿਹਾ ਕਿ ਪਹਿਲਾਂ ਖ਼ੁਦ ਜਾਗੋ ਲੋਕਾਂ ਨੂੰ ਬਾਅਦ ਵਿੱਚ ਜਗਾਇਓ ਅਤੇ ਇਹ ਦੱਸੋ ਕਿ ਗੁਰੂ ਘਰ ਦਾ ਪੈਸਾ ਕਿੱਥੇ ਗਿਆ।

ABOUT THE AUTHOR

...view details