ਚੰਡੀਗੜ੍ਹ: ਅੱਜ ਭਾਰਤ ਮਾਂ ਦੇ ਉਸ ਵੀਰ ਸਪੁੱਤਰ ਦੀ ਜੈਯੰਤੀ ਹੈ, ਜਿਨ੍ਹਾਂ ਨੇ ਦੁਸ਼ਮਨ ਦੇ ਘਰ ਵਿੱਚ ਜਾ ਉਸ ਨੂੰ ਮਾਰਿਆ ਸੀ। ਅੰਗਰੇਜ਼ਾਂ ਵਿੱਚ ਸਰਦਾਰ ਊਧਮ ਸਿੰਘ ਦਾ ਕਾਫ਼ੀ ਖ਼ੋਫ ਸੀ। ਸਰਦਾਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 'ਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਖੇ ਹੋਇਆ ਸੀ। ਸਾਲ 1901 ਵਿੱਚ ਉਧਮ ਸਿੰਘ ਦੀ ਮਾਤਾ ਤੇ ਸਾਲ 1907 ਵਿੱਚ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਹ ਆਪਣੇ ਵੱਡੇ ਭਰਾ ਦੇ ਨਾਲ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਰਹਿਣ ਲੱਗੇ। ਊਧਮ ਸਿੰਘ ਦੀ 120ਵੀਂ ਜੈਯੰਤੀ ਮੌਕੇ ਕਈ ਉੱਘੀਆਂ ਹਸਤੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਸਲਾਮੀ ਭੇਟ ਕੀਤੀ।
ਇਸ ਮੌਕੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ਹੀਦ ਊਧਮ ਸਿੰਘ ਦੇ ਜਨਮਦਿਨ ਮੌਕੇ ਸਲਾਮੀ ਭੇਟ ਕਰਦੀਆਂ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਨੂੰ ਸਾਂਝਾ ਕੀਤਾ।