ਪੰਜਾਬ

punjab

By

Published : May 10, 2020, 1:14 PM IST

ETV Bharat / bharat

ਭਾਰਤ-ਚੀਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ

ਉੱਤਰੀ ਸਿੱਕਮ ਵਿੱਚ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਇਸ ਘਟਨਾ 'ਚ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਫੌਜੀਆਂ ਵਿਚਾਲੇ ਝੜਪ
ਫੌਜੀਆਂ ਵਿਚਾਲੇ ਝੜਪ

ਗੰਗਟੋਕ: ਭਾਰਤ-ਚੀਨ ਸਰਹੱਦ ਨਾਲ ਲੱਗਦੇ ਸਿੱਕਮ ਸੈਕਟਰ,"ਕੇ ਨਾਕੂ ਲਾ" ਨੇੜੇ ਸ਼ਨੀਵਾਰ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਭਿਆਨਕ ਝੜਪ ਹੋ ਗਈ। ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋਹਾਂ ਦੇਸ਼ਾਂ ਦੇ ਕਈ ਸੈਨਿਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਨਿਯਮਤ ਗਸ਼ਤ ਦੇ ਦੌਰਾਨ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਭਿਆਨਕ ਝੜਪ ਹੋ ਗਈ। ਸਥਾਨਕ ਪੱਧਰ 'ਤੇ ਗੱਲਬਾਤ ਤੋਂ ਬਾਅਦ ਫੌਜੀ ਸ਼ਾਂਤ ਹੋ ਗਏ। ਸਥਾਨਕ ਲੋਕਾਂ ਵੱਲੋਂ ਦਖਲ ਦੇ ਕੇ ਇਸ ਝੜਪ ਨੂੰ ਰੋਕ ਦਿੱਤਾ ਗਿਆ।

ਇੱਕ ਬੁਲਾਰੇ ਨੇ ਕਿਹਾ, 'ਸਿਪਾਹੀ ਨਿਰਧਾਰਤ ਪ੍ਰੋਟੋਕੋਲ ਦੇ ਮੁਤਾਬਕ ਅਜਿਹੇ ਮਾਮਲਿਆਂ ਨੂੰ ਆਪਸੀ ਸਮਝਦਾਰੀ ਨਾਲ ਸੁਲਝਾਉਂਦੇ ਹਨ। ਨਾਕੂ ਲਾ ਸੈਕਟਰ ਮੂਗੂਥਾਂਗ ਤੋਂ ਅੰਗੇ ਸਥਿਤ ਹੈ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਅਸਥਾਈ ਤੇ ਥੋੜ੍ਹੀ ਮਿਆਦ ਲਈ ਇੱਕ–ਦੂਜੇ ਦੇ ਸਾਹਮਣੇ ਆਈਆਂ ਸਨ।

ਉਨ੍ਹਾਂ ਆਖਿਆ ਕਿ ਇਸ ਕਿਸਮ ਦੀ ਘਟਨਾ ਲੰਬੇ ਸਮੇਂ ਬਾਅਦ ਵਾਪਰੀ ਹੈ। ’ਫੌਜ ਅਜਿਹੇ ਵਿਵਾਦ ਆਪਸ ਵਿੱਚ ਸੁਲਝਾਉਂਦੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਾਸਿਓਂ ਰਵੱਈਆ ਹਮਲਾਵਰ ਹੀ ਰਿਹਾ, ਜਿਸ ਕਾਰਨ ਦੋਵੇਂ ਦੇਸ਼ਾਂ ਦੇ ਫ਼ੌਜੀ ਮਾਮੂਲੀ ਜ਼ਖ਼ਮੀ ਹੋ ਗਏ।

ABOUT THE AUTHOR

...view details