ਪੰਜਾਬ

punjab

ETV Bharat / bharat

ਲੱਦਾਖ 'ਚ ਭਾਰਤ ਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ, 1 ਅਧਿਕਾਰੀ ਤੇ 2 ਜਵਾਨ ਸ਼ਹੀਦ

ਲੱਦਾਖ ਵਿੱਚ ਚੀਨੀ ਫੌਜ ਨਾਲ ਹੋਈ ਝੜਪ ਵਿੱਚ ਇੱਕ ਭਾਰਤੀ ਫੌਜ ਦਾ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ ਹਨ।

ਫ਼ੋਟੋ।
ਫ਼ੋਟੋ।

By

Published : Jun 16, 2020, 1:16 PM IST

Updated : Jun 16, 2020, 1:55 PM IST

ਨਵੀਂ ਦਿੱਲੀ: ਭਾਰਤ ਅਤੇ ਚੀਨ ਦੀ ਫ਼ੌਜ ਵਿਚਾਲੇ ਇੱਕ ਵਾਰ ਮੁੜ ਤੋਂ ਤਣਾਅਪੁਰਨ ਸਥਿਤੀ ਬਣ ਗਈ ਹੈ। ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਝੜਪ ਹੋ ਗਈ ਜਿਸ ਵਿੱਚ ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ ਹਨ। ਇਹ ਝੜਪ ਗਲਵਾਨ ਘਾਟੀ ਵਿੱਚ ਹੋਈ ਹੈ।

ਧੰਨਵਾਦ ਏਐਨਆਈ

ਦੱਸਿਆ ਜਾ ਰਿਹਾ ਹੈ ਕਿ ਦੋਨਾਂ ਫੌਜਾਂ ਵੱਲੋਂ ਰਾਤ ਨੂੰ ਪਿੱਛੇ ਹਟਣ ਦੀ ਪ੍ਰਕਿਰਿਆ ਚਲ ਰਹੀ ਸੀ, ਪਰ ਹੁਣ ਅਚਾਨਕ ਚੀਨੀ ਸੈਨਿਕਾਂ ਨੇ ਕਾਰਵਾਈ ਕੀਤੀ ਅਤੇ ਗੋਲੀਬਾਰੀ ਹੋ ਗਈ ਜਿਸ ਵਿਚ ਭਾਰਤੀ ਸੈਨਿਕ ਸ਼ਹੀਦ ਹੋ ਗਏ ਹਨ। ਦੋਵੇਂ ਫ਼ੌਜਾਂ ਸਰਹੱਦ 'ਤੇ ਤੋਪਾਂ ਅਤੇ ਹੋਰ ਸਾਮਾਨ ਵੀ ਇਕੱਤਰ ਕਰ ਰਹੀਆਂ ਹਨ ਅਤੇ ਸੈਨਿਕਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕ ਅਧਿਕਾਰੀਆਂ ਵਿਚਕਾਰ ਉੱਚ ਪੱਧਰੀ ਬੈਠਕ ਹੋਈ ਹੈ।

ਫ਼ੋਟੋ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਤਿੰਨ ਸੇਵਾ ਮੁਖੀਆਂ ਅਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੂਰਬੀ ਲੱਦਾਖ ਵਿਚ ਹਾਲੀਆ ਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਦੱਸ ਦੇਈਏ ਕਿ ਭਾਰਤ-ਚੀਨ ਵਿਚ ਸੀਮਾਵਾਂ ਉੱਤੇ ਵਿਵਾਦ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਕੰਟਰੋਲ ਰੇਖਾ ਦੀ ਅਧਿਕਾਰਤ ਤੌਰ 'ਤੇ ਵੰਡ ਨਹੀਂ ਹੋਈ ਹੈ। ਲੱਦਾਖ ਵਿੱਚ ਭਾਰਤੀ ਫੌਜ ਵੱਲੋਂ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ, ਜਿਸ ਉੱਤੇ ਚੀਨ ਨੇ ਇਤਰਾਜ਼ ਜਤਾਇਆ ਹਨ। ਚੀਨ ਦਾ ਦਾਅਵਾ ਹੈ ਕਿ ਭਾਰਤ ਆਪਣੇ ਖੇਤਰ ਵਿੱਚ ਨਿਰਮਾਣ ਕਰ ਰਿਹਾ ਹੈ।

ਧੰਨਵਾਦ ਏਐਨਆਈ
Last Updated : Jun 16, 2020, 1:55 PM IST

ABOUT THE AUTHOR

...view details