ਨਵੀਂ ਦਿੱਲੀ: ਫ਼ੌਜ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਫ਼ਸਰ ਅਤੇ ਫ਼ੌਜੀ ਹੋਣ ਕਾਰਨ ਭਾਰਤੀ ਫ਼ੌਜ ਨੇ ਨਿੱਜੀ ਇੱਛਾ ਲਈ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਵੇਂ ਨਿਰਦੇਸ਼ ਅਤੇ ਤਰੀਕੇ ਜਾਰੀ ਕੀਤੇ ਹਨ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫ਼ੌਜੀ ਸ਼ਰਧਾਲੂਆਂ ਲਈ ਭਾਰਤੀ ਫ਼ੌਜ ਨੇ ਜਾਰੀ ਕੀਤੇ ਨਿਰਦੇਸ਼ - Indian army issues guideline for kartarpur sahib
ਭਾਰਤੀ ਫ਼ੌਜ ਨੇ ਆਪਣੇ ਫ਼ੌਜੀਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਫ਼ੌਜੀ ਸ਼ਰਧਾਲੂਆਂ ਲਈ ਭਾਰਤੀ ਫ਼ੌਜ ਨੇ ਜਾਰੀ ਕੀਤੇ ਨਿਰਦੇਸ਼
ਜਾਣਕਾਰੀ ਮੁਤਾਬਕ ਫ਼ੌਜ ਨੇ ਨਵੰਬਰ ਵਿੱਚ 2 ਵਾਰ ਉਨ੍ਹਾਂ ਸਿੱਖ ਫ਼ੌਜੀ ਸ਼ਰਧਾਲੂਆਂ ਲਈ ਇਹ ਨਿਯਮ ਜਾਰੀ ਕਰ ਚੁੱਕੀ ਹੈ, ਜਿਹੜੇ ਸਿੱਖਾਂ ਦੇ ਬਹੁਤ ਮਸ਼ਹੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾਣਾ ਚਾਹੁੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ। ਫ਼ੌਜ ਨੇ ਨਿਰਦੇਸ਼ਾਂ ਵਿੱਚ ਆਪਣੇ ਕਰਮਚਾਰੀਆਂ ਕਰਤਾਰਪੁਰ ਸਾਹਿਬ ਜਾਣ ਮੌਕੇ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਉੱਤੇ ਵਿਦੇਸ਼ੀ ਜਾਂ ਪਾਕਿਸਤਾਨੀ ਨਾਗਰਿਕਾਂ ਨਾਲ ਸਬੰਧ ਰੱਖਣ ਉੱਤੇ ਪਾਬੰਦੀ ਹੈ।