ਪੰਜਾਬ

punjab

ETV Bharat / bharat

ਚਲਦੀ ਰੇਲ 'ਚ ਆਰਮੀ ਡਾਕਟਰਾਂ ਨੇ ਮਹਿਲਾ ਦੀ ਕਰਵਾਈ ਡਿਲਿਵਰੀ, ਹੋ ਰਹੀ ਸ਼ਲਾਘਾ - ਕੈਪਟਨ ਲਲੀਤਾ

ਚਲਦੀ ਰੇਲ 'ਚ ਆਰਮੀ ਦੀਆਂ ਦੋ ਮਹਿਲਾ ਡਾਕਟਰਾਂ ਨੇ ਇੱਕ ਗਰਭਵਤੀ ਮਹਿਲਾ ਦੀ ਡਿਲਿਵਰੀ ਕਰਵਾਈ। ਜਿਸ ਨੂੰ ਲੈ ਕੇ ਹਰ ਥਾਂ ਇਨ੍ਹਾਂ ਮਹਿਲਾ ਡਾਕਟਰਾਂ ਦੀ ਸ਼ਲਾਘਾ ਹੋ ਰਹੀ ਹੈ।

ਚਲਦੀ ਰੇਲ 'ਚ ਆਰਮੀ ਡਾਕਟਰਾਂ ਨੇ ਮਹਿਲਾ ਦੀ ਕਰਵਾਈ ਡਿਲਿਵਰੀ
ਫ਼ੋਟੋ

By

Published : Dec 29, 2019, 5:15 AM IST

ਨਵੀਂ ਦਿੱਲੀ: ਹਾਵੜਾ ਐਕਸਪ੍ਰੈੱਸ ਟਰੇਨ 'ਚ ਇੱਕ ਗਰਭਵਤੀ ਮਹਿਲਾ ਦੀ ਭਾਰਤੀ ਫ਼ੌਜ ਦੀਆਂ 2 ਡਾਕਟਰਾਂ ਨੇ ਡਿਲਿਵਰੀ ਕਰਵਾਈ। ਜਿਸ ਤੋਂ ਬਾਅਦ ਇਨ੍ਹਾਂ ਡਾਕਟਰਾਂ ਦੀ ਹਰ ਥਾਂ ਸ਼ਲਾਘਾ ਕੀਤੀ ਜਾ ਰਹੀ ਹੈ।

ਚਲਦੀ ਰੇਲ ਗੱਡੀ ਚ ਦੋਹਾਂ ਡਾਕਟਰਾਂ ਨੇ ਮਿਲ ਕੇ ਗਰਭਵਤੀ ਔਰਤ ਦੀ ਡਿਲਿਵਰੀ ਕਰਵਾਈ। ਬੱਚਾ ਅਤੇ ਮਾਂ ਦੋਵੇਂ ਠੀਕ ਹਨ। ਜਾਣਕਾਰੀ ਮੁਤਾਬਕ ਹਾਵੜਾ ਐਕਸਪ੍ਰੈਸ 'ਚ ਯਾਤਰਾ ਕਰਨ ਵਾਲੀ ਇੱਕ ਔਰਤ ਨੂੰ ਅਚਾਨਕ ਦਰਦ ਹੋਣ ਲਗ ਗਿਆ। ਸਟੇਸ਼ਨ ਦੂਰ ਹੋਣ ਕਾਰਨ ਔਰਤ ਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਦਾ ਸੀ। ਦਰਦ ਨਾਲ ਤੜਪ ਰਹੀ ਔਰਤ ਦੀ ਅਵਾਜ਼ ਉਸੇ ਡੱਬੇ 'ਚ ਯਾਤਰਾ ਕਰ ਰਹੀ ਫੌਜ ਦੇ 172ਵੇਂ ਮਿਲਟਰੀ ਹਸਪਤਾਲ ਦੀਆਂ ਦੋ ਡਾਕਟਰਾਂ ਕੈਪਟਨ ਲਲੀਤਾ ਅਤੇ ਕੈਪਟਨ ਅਮਨਦੀਪ ਦੇ ਕੰਨਾਂ ਤਕ ਪਹੁੰਚੀ, ਤਾਂ ਦੋਵੇ ਪੀੜਤ ਔਰਤਾਂ ਦੀ ਡਿਲਿਵਰੀ ਕਰਵਾਉਣ ਲਈ ਤਿਆਰ ਹੋ ਗਈਆਂ। ਡਿਲਿਵਰੀ ਸਫਲ ਹੋਣ ਤੋਂ ਬਾਅਦ ਫ਼ੌਜ ਦੇ ਵਧੀਕ ਡਾਇਰੈਕਟਰ ਜਨਰਲ ਨੇ ਆਰਮੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, 'ਮਾਂ ਤੇ ਬੱਚਾ ਦੋਵੇਂ ਤੰਦਰੁਸਤ ਹਨ।'

ABOUT THE AUTHOR

...view details