ਜੰਮੂ ਕਸ਼ਮੀਰ : ਸੂਬੇ ਦੇ ਸਰਹੱਦੀ ਇਲਾਕੇ ਪੁੰਛ ਦੇ ਮੇਂਢਰ ਸੈਕਟਰ ਵਿੱਚ ਪਾਕਿਸਤਾਨ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਵੱਲੋਂ ਬੰਬ ਸੁੱਟੇ ਗਏ ਸਨ। ਇਹ ਬੰਬ 27 ਫ਼ਰਵਰੀ 2019 ਨੂੰ ਪਾਕਿਸਤਾਨ ਹਵਾਈ ਫ਼ੌਜ ਨੇ ਹਵਾਈ ਸੀਮਾ ਦੀ ਉਲੰਘਣਾ ਕਰਦੇ ਹੋਏ ਸੁੱਟੇ ਸਨ ਪਰ ਇਨ੍ਹਾਂ ਨਾਲ ਵਿਸਫੋਟ ਨਹੀਂ ਹੋਇਆ।
ਭਾਰਤੀ ਫ਼ੌਜ ਨੇ ਪਾਕਿ ਦੇ ਲੜਾਕੂ ਜਹਾਜ਼ਾਂ ਵੱਲੋਂ ਸਰਹੱਦੀ ਇਲਾਕੇ 'ਚ ਸੁੱਟੇ ਬੰਬ ਕੀਤੇ ਡਿਫ਼ਯੂਜ਼ - Pakistan unexplosed bombs
ਜੰਮੂ-ਕਸ਼ਮੀਰ ਦੇ ਸਰਹੱਦੀ ਸੀਮਾ ਨੇੜੇ ਪੁੰਛ ਇਲਾਕੇ ਦੇ ਮੇਂਢਰ ਸੈਕਟਰ ਵਿੱਚ ਪਾਕਿਸਤਾਨ ਦੇ ਲੜਾਕੂ ਜਹਾਜ਼ ਵੱਲੋਂ ਤਿੰਨ ਤੋਂ ਚਾਰ ਬੰਬ ਸੁੱਟੇ ਗਏ ਸਨ। ਇਹ ਬੰਬ ਪਾਕਿਸਤਾਨ ਦੀ ਹਵਾਈ ਫ਼ੌਜ ਨੇ ਹਵਾਈ ਸੀਮਾ ਦੀ ਉਲੰਘਣਾ ਕਰਦੇ ਹੋਏ ਸੁੱਟੇ ਸਨ। ਭਾਰਤੀ ਫ਼ੌਜ ਅਤੇ ਹਵਾਈ ਸੈਨਾ ਵੱਲੋਂ ਇਹ ਬੰਬ ਡਿਫ਼ਯੂਜ਼ ਕਰ ਦਿੱਤੇ ਗਏ ਹਨ।
ਭਾਰਤੀ ਫ਼ੌਜ ਨੇ ਪਾਕਿ ਦੇ ਲੜਾਕੂ ਜਹਾਜ਼ਾਂ ਵੱਲੋਂ ਸਰਹਦੀ ਇਲਾਕੇ 'ਚ ਸੁੱਟੇ ਬੰਬ ਕੀਤੇ ਡਿਫ਼ਯੂਜ਼
ਜਾਣਕਾਰੀ ਮੁਤਾਬਕ ਪਾਕਿਸਤਾਨ ਫ਼ੌਜ ਦੇ ਲੜਾਕੂ ਜਹਾਜ਼ ਮਿਰਾਜ-3 ਵੱਲੋਂ ਦੁਆਰਾ ਸਿੱਟੇ ਗਏ ਇਹ ਬੰਬ ਵਿਸਫੋਟ ਨਹੀਂ ਹੋਏ ਸੀ। ਇਨ੍ਹਾਂ ਬੰਬਾਂ ਨੂੰ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਕਬਜ਼ੇ ਵਿੱਚ ਲੈ ਲਿਆ ਸੀ। ਬੀਤੇ ਮੰਗਲਵਾਰ ਨੂੰ ਦੋਹਾਂ ਫ਼ੌਜਾਂ ਦੇ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਇਸ ਨੂੰ ਡਿਫ਼ਯੂਜ਼ ਕਰ ਦਿੱਤਾ ਹੈ।