ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦਾ ਜਹਾਜ ਏਐਨ-32 ਲੰਘੇ ਦਿਨ ਅਸਾਮ ਦੇ ਜੋਰਹਾਟ ਤੋਂ ਉਡਾਨ ਭਰਨ ਦੇ 35 ਮਿੰਟਾਂ ਬਾਅਦ ਲਾਪਤਾ ਹੋ ਗਿਆ ਸੀ ਜਿਸ ਵਿੱਤ 8 ਚਾਲਕ ਦਲ ਦੇ ਮੈਂਬਰਾਂ ਸਮੇਤ 13 ਲੋਕ ਮੌਜੂਦ ਸਨ। ਇਸ ਲਾਪਤਾ ਹੋਏ ਜਹਾਜ਼ ਦੀ ਭਾਲ ਲਈ C-130 ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ।
ਭਾਰਤੀ ਹਵਾਈ ਫੌਜ ਦਾ ਲਾਪਤਾ AN-32 ਜਹਾਜ਼ ਬਣਿਆ ਗੁੰਝਲਦਾਰ ਪਹੇਲੀ - new delhi
AN-32 ਦੇ ਲਾਪਤਾ ਹੋਣ ਦੇ ਕਾਰਨਾਂ ਦੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਭਾਰਤੀ ਹਵਾਈ ਫ਼ੌਜ ਵੱਲੋਂ ਇਸ ਨੂੰ ਲੱਭਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਫ਼ੋਟੋ
ਕੱਲ੍ਹ ਤੋਂ ਹੀ ਭਾਰਤੀ ਫ਼ੌਜ ਵੱਲੋਂ ਜਹਾਜ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਫ਼ੌਜ ਦੇ ਹੱਥ ਕੋਈ ਬਿੜਕ ਨਹੀਂ ਲੱਗ ਸਕੀ ਹੈ।
ਦੱਸ ਦਈਏ ਕਿ ਜਹਾਜ ਨੇ ਜੋਰਹਾਟ ਤੋਂ ਦੁਪਹਿਰ 12.25 ਤੇ ਉਡਾਣ ਭਰੀ ਸੀ ਅਤੇ 35 ਮਿੰਟਾਂ ਬਾਅਦ ਹੀ ਜਹਾਜ ਦਾ ਸੰਪਕਰ ਟੁੱਟ ਗਿਆ। ਜਹਾਜ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸ ਲੈਨਡਿੰਗ ਗਰਾਊਂਡ ਲਈ ਉਡਾਨ ਭਰੀ ਸੀ। ਨਿਰਧਾਰਤ ਸਮੇਂ ਤੇ ਲੈਂਡਿੰਗ ਗਰਾਊਂਡ ਵਿੱਚ ਨਾ ਪੁੱਜਣ ਕਰਕੇ ਭਾਰਤੀ ਹਵਾਈ ਫ਼ੌਜ ਨੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ।